

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਅਮਰਕੋਟ ਵੱਲੋਂ ਸਰਬੱਤ ਦਾ ਭਲਾ ਵਿਦਿਆਰਥੀ ਯੋਜਨਾ ਤਹਿਤ ਲਏ ਇਮਤਿਹਾਨਾਂ ਸਬੰਧੀ ਕਰਵਾਇਆ ਇਨਾਮ ਵੰਡ ਸਮਾਗਮ
ਪਹਿਲੇ 11 ਵਿਦਿਆਰਥੀਆਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਨੂੰ ਨਗਦ ਰਾਸ਼ੀ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ
ਹਰਜੀਤ ਵਲਟੋਹਾ, ਗੁਰਪ੍ਰੀਤ ਭੱਟੀ
ਅਮਰਕੋਟ ਘਰਿਆਲਾ, 30 ਅਪ੍ਰੈਲ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵੱਲੋਂ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣ ਭਰਨ ਅਤੇ ਅਤੇ ਉਹਨਾਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਰਬੱਤ ਦਾ ਭਲਾ ਵਿਦਿਆਰਥੀ ਯੋਜਨਾ ਤਹਿਤ 11 ਅਪ੍ਰੈਲ ਨੂੰ 10 ਸਕੂਲਾਂ ਦੇ ਵਿਦਿਆਰਥੀਆਂ ਦਾ ਇਮਤਿਹਾਨ ਲਿਆ ਗਿਆ ਸੀ। ਅੱਜ ਇਸ ਇਮਤਿਹਾਨ ਦਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਜੀ ਪਿੰਡ ਵਲਟੋਹਾ ਵਿਖੇ ਕੀਤਾ ਗਿਆ। ਇਸ ਵਿੱਚ ਪਹਿਲੇ 11 ਵਿਦਿਆਰਥੀਆਂ ਨੂੰ 2000 ਪ੍ਰਤੀ ਵਿਦਿਆਰਥੀ ਨਗਦ ਇਨਾਮ ਦਿੱਤਾ ਗਿਆ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋਫੈਸਰ ਡਾ.ਬੇਅੰਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ਼ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ। ਇਸ ਉਪਰੰਤ ਗੁਰਚਰਨ ਸਿੰਘ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ । ਸਟੇਜ ਸਕੱਤਰ ਦੀ ਜਿੰਮੇਵਾਰੀ ਡਾਕਟਰ ਮਲਕੀਅਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਨਿਭਾਈ ਗਈ। ਇਸ ਸਮੇਂ ਬਾਬਾ ਅਰਜਨ ਸਿੰਘ ਜੀ ਮੁੱਖ ਸੇਵਾਦਾਰ ਭਾਈ ਝਾੜੂ ਸਾਹਿਬ ਅਤੇ ਉਹਨਾਂ ਦੀ ਟੀਮ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈ ਉਹਨਾਂ ਨੂੰ ਸਟੱਡੀ ਸਰਕਲ ਵੱਲੋਂ ਸਿਰੋਪਾਓ ਦਿੱਤੇ ਗਏ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਸਾਹਿਬਾਨ ਵੀ ਹਾਜ਼ਰ ਹੋਏ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਹ ਸਮਾਗਮ ਚੜ੍ਹਦੀ ਕਲਾਂ ਨਾਲ ਸਮਾਪਤ ਹੋਇਆ। ਇਹ ਕਾਰਜ ਨੂੰ ਹਰ ਸਾਲ ਜਾਰੀ ਰੱਖਣ ਲਈ ਵੀ ਵਿਚਾਰ ਕੀਤੀ ਗਈ। ਇਸ ਸਮੇਂ ਮੁੱਖ ਮਹਿਮਾਨ ਪ੍ਰੋਫੈਸਰ ਡਾ.ਬੇਅੰਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਤਾਰ ਸਿੰਘ ਵੱਲੋਂ ਸਟੱਡੀ ਸਰਕਲ ਦੇ ਵੀਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੇਵ ਸਿੰਘ ਅਮਰਕੋਟ, ਗੁਰਚਰਨ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਢਿੱਲੋ ਅੰਮ੍ਰਿਤਸਰ, ਡਾਕਟਰ ਦਲਜੀਤ ਸਿੰਘ ਅਮਰਕੋਟ, ਕਰਨੈਲ ਸਿੰਘ ਅਮਰਕੋਟ ਕੋਟਲੀ ਵਾਲੇ , ਕਸ਼ਮੀਰ ਸਿੰਘ ਅਲਗੋ, ਸੁਖਵਿੰਦਰ ਸਿੰਘ ਵਲਟੋਹਾ, ਅਰਜਨ ਸਿੰਘ ਕਲਸ, ਬਾਬਾ ਗੁਰਜੰਟ ਸਿੰਘ ਵਲਟੋਹਾ, ਬਾਬਾ ਗੁਰਮੀਤ ਸਿੰਘ ਵਲਟੋਹਾ ਅਤੇ ਡਾਕਟਰ ਮਲਕੀਅਤ ਸਿੰਘ ਅਮਰਕੋਟ ਆਦਿ ਵੀਰਾਂ ਨੇ ਹਾਜ਼ਰੀ ਭਰੀ।



