LK Media Network — Trusted Global Media Network.

ਸ਼ਿਪਸ ਇੰਸਟੀਚਿਊਟਸ ਰਾਣੀ ਵਲਾਹ ਦੇ ਵਿਦਿਆਰਥੀਆਂ ਨੇ ਮਾਰੀਆਂ ਇਤਿਹਾਸਕ ਮੱਲਾਂ

 

ਸ਼ਿਪਸ ਇੰਸਟੀਚਿਊਟਸ ਰਾਣੀ ਵਲਾਹ ਦੇ ਵਿਦਿਆਰਥੀਆਂ ਨੇ ਮਾਰੀਆਂ ਇਤਿਹਾਸਕ ਮੱਲਾਂ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਗਈ ਸੀ ਪ੍ਰੀਖਿਆ

ਨਿਰਮਲ ਸਿੰਘ ਸੰਗਤਪੁਰਾ

ਚੋਹਲਾ ਸਾਹਿਬ, 23 ਅਪ੍ਰੈਲ

ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ਼ਿਪਸ ਇੰਸਟੀਚਿਊਟਸ ਰਾਣੀ ਵਲਾਹ ਦੇ ਹੋਣਹਾਰ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ ਵਲੋਂ ਕਰਵਾਈ ਗਈ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੁੜੇ ਹੋਣ ਦਾ ਜੀਵੰਤ ਸਬੂਤ ਦਿੱਤਾ। ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾ ਕੇ ਸਕੂਲ ਅਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਇਸ ਮੌਕੇ
ਜ਼ੀਰੋ ਗਰੁੱਪ ਵਿੱਚੋਂ ਸਿਮਰਤ ਕੌਰ, ਗੁਰਫ਼ਤਿਹ ਸਿੰਘ, ਅਜੈਗੁਪਾਲ ਸਿੰਘ ਅਤੇ ਮਨਜੋਤ ਕੌਰ ਨੇ ਮੈਰਿਟ ਹਾਸਲ ਕੀਤੀ, ਜਦੋਂਕਿ ਏਕਮਜੀਤ ਸਿੰਘ ਨੇ ਏ ਗ੍ਰੇਡ ਅਤੇ ਅੰਸ਼ਲੀਨ ਕੌਰ ਤੇ ਗੁਰਲਾਲ ਸਿੰਘ ਨੇ ਬੀ ਗ੍ਰੇਡ ਪ੍ਰਾਪਤ ਕੀਤਾ। ਹੋਰ ਗਰੁੱਪਾਂ ਵਿੱਚ ਵੀ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਆਪਣੀ ਲਗਨ ਅਤੇ ਮਿਹਨਤ ਦਾ ਪਰਚਾ ਦਿੱਤਾ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ ਤੁੜ ਵਲੋਂ ਸਕੂਲ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਪ੍ਰੇਰਕ ਬਾਤਾਂ ਨੇ ਮਾਹੌਲ ਵਿੱਚ ਇਕ ਨਵੀਂ ਰੌਸ਼ਨੀ ਭਰ ਦਿੱਤੀ-ਜਿਵੇਂ ਇਤਿਹਾਸ ਦੀਆਂ ਜੜਾਂ ਨੂੰ ਮੁੜ ਜਿੰਦਗੀ ਮਿਲ ਗਈ ਹੋਵੇ। ਉਨ੍ਹਾਂ ਬੱਚਿਆਂ ਨੂੰ ਆਪਣੇ ਧਰਮ ਅਤੇ ਸਿੱਖ ਇਤਿਹਾਸ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸ਼ੱਸ਼ੀ ਸ਼ਰਮਾ, ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਗੁਲਵਿੰਦਰ ਸਿੰਘ ਸੰਧੂ, ਮਦਨ ਪਠਾਣੀਆਂ ਅਤੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸਿਰਫ਼ ਨੰਬਰਾਂ ਦੀ ਨਹੀਂ, ਸਗੋਂ ਸੰਸਕਾਰਾਂ ਦੀ ਜਿੱਤ ਹੈ। ਉਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਦੀਆਂ ਹਨ, ਜੋ ਉਨ੍ਹਾਂ ਦੀ ਰੂਹ ਨੂੰ ਮਜ਼ਬੂਤ ਬਣਾਉਂਦੀਆਂ ਹਨ। “ਜਦੋਂ ਬੱਚੇ ਆਪਣੀਆਂ ਜੜਾਂ ਨਾਲ ਜੁੜਦੇ ਨੇ, ਤਦੋਂ ਹੀ ਉਹ ਅਸਮਾਨ ਨੂੰ ਛੂਹਣ ਜੋਗੇ ਬਣਦੇ ਨੇ,” ਉਨ੍ਹਾਂ ਨੇ ਕਿਹਾ ਕਿ ਸਕੂਲ ਵਲੋਂ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।

Related Article

Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…