LK Media Network — Trusted Global Media Network.

ਵਿਧਾਇਕ ਹਰਮੀਤ ਸਿੰਘ ਸੰਧੂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੱਲ੍ਹ 25 ਅਪ੍ਰੈਲ ਨੂੰ ਪਹੁੰਚ ਰਹੇ ਹਨ ਝਬਾਲ – ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾਂ

ਵਿਧਾਇਕ ਹਰਮੀਤ ਸਿੰਘ ਸੰਧੂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੱਲ੍ਹ 25 ਅਪ੍ਰੈਲ ਨੂੰ ਪਹੁੰਚ ਰਹੇ ਹਨ ਝਬਾਲ – ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾਂ

ਜਗਰੂਪ ਐਮਾਂ, ਗੁਰਜਿੰਦਰ ਬਘਿਆੜੀ
ਸਰਾਏ ਅਮਾਨਤ ਖਾਂ, 24 ਐਪ੍ਰਲ

ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਕੱਲ੍ਹ 25 ਐਪ੍ਰਲ ਦਿਨ ਸ਼ਨੀਵਾਰ ਨੂੰ ਝਬਾਲ ਤੋਂ ਅਟਾਰੀ ਰੋਡ ਵਿਖੇ ਸਥਿੱਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾਂ ਦੇ ਦਫ਼ਤਰ ਵਿਖੇ ਪਹੁੰਚ ਰਹੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਮੋਨੂੰ ਚੀਮਾਂ ਨੇ ਦੱਸਿਆ ਵਿਧਾਇਕ ਹਰਮੀਤ ਸਿੰਘ ਸੰਧੂ ਸਾਹਿਬ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸੜਕਾਂ, ਬਿਜਲੀ ਆਦਿ ਤੋਂ ਇਲਾਵਾ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਨੂੰ ਚੀਮਾਂ ਨੇ ਬਲਾਕ ਗੰਡੀਵਿੰਡ ਤੇ ਕਸਬਾ ਝਬਾਲ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਕੋਈ ਨਿੱਜੀ ਕੰਮ, ਪਿੰਡਾਂ ਦੀਆਂ ਸਾਂਝੀਆਂ ਮੁਸ਼ਕਿਲਾਂ ਜਾਂ ਹੋਰ ਕਿਸੇ ਕਿਸਮ ਦੀ ਸਮੱਸਿਆ ਹੋਵੇ ਤਾਂ ਉਹ ਕੱਲ੍ਹ ਝਬਾਲ ਵਿਖੇ ਦਫ਼ਤਰ ਪਹੁੰਚ ਕੇ ਸਿੱਧੇ ਤੌਰ ’ਤੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਸਾਹਿਬ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਆਗੂਆਂ ਦੀ ਪਹਿਲ ਹੈ ਅਤੇ ਹਰ ਇਕ ਸ਼ਿਕਾਇਤ ਨੂੰ ਤਰਜ਼ੀਹ ਦੇ ਅਧਾਰ ’ਤੇ ਸੁਣਿਆ ਜਾਵੇਗਾ। ਇਸ ਮੌਕੇ ਮੋਨੂੰ ਚੀਮਾਂ ਨੇ ਇਲਾਕੇ ਦੇ ਸਮੂਹ ਪੰਚਾ, ਸਰਪੰਚਾ ਚੇਅਰਮੈਨਾ ਤੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਕੀਤੇ ਜਾ ਸਕਣ।

Related Article

Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…