LK Media Network — Trusted Global Media Network.

ਲੁਧਿਆਣੇ ਦੀ ਲੜਕੀ ਦੀ ਕੈਨੇਡਾ ‘ਚ ਭੇਦ ਭਰੇ ਹਾਲਾਤਾਂ ‘ਚ ਮੌਤ

 

ਲੁਧਿਆਣੇ ਦੀ ਲੜਕੀ ਦੀ ਕੈਨੇਡਾ ‘ਚ ਭੇਦ ਭਰੇ ਹਾਲਾਤਾਂ ‘ਚ ਮੌਤ

ਵੈਨਕੂਵਰ, 25 ਅਪ੍ਰੈਲ ਮਲਕੀਤ ਸਿੰਘ

ਕੈਨੇਡਾ ਵਿਚ ਵਰਕ ਪਰਮਿਟ ਤੇ ਰਹਿ ਰਹੀ ਪੰਜਾਬੀ ਮੂਲ ਦੀ ਇੱਕ ਨੌਜਵਾਨ ਲੜਕੀ ਦੀ ਓਂਟਾਰੀਓ ਦੇ ਇੱਕ ਪਾਰਕ ਵਿੱਚ ਬੈਂਚ ਦੇ ਬੈਠੇ ਬੈਠੇ ਭੇਦ ਭਰੇ ਹਾਲਾਤਾਂ ਚ ਅਚਾਨਕ ਮੌਤ ਹੋ ਜਾਣ ਲਈ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆ ਮੁਤਾਬਕ ਉਕਤ ਨੌਜਵਾਨ ਲੜਕੀ ਸਾਲ 2021 ਚ ਕਨੇਡਾ ਆਈ ਸੀ ਅਤੇ ਵਰਕ ਪਰਮਿਟ ਤੇ ਕਨੇਡਾ ਰਹਿ ਰਹੀ ਸੀ ਉਹ ਚਾਇਲਡ ਕੇਅਰ ਦਾ ਕੰਮ ਕਰਦੀ ਸੀ ਅਤੇ ਉਸ ਵੱਲੋਂ ਆਪਣੀ ਪੀ.ਆਰ ਅਪਲਾਈ ਕੀਤੀ ਹੋਈ ਸੀ। 26 ਸਾਲਾ ਮ੍ਰਿਤਕਾ ਲੜਕੀ ਦੀ ਪਹਿਚਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਨਵੀਂ ਆਬਾਦੀ ਅਕਾਲਗੜ੍ਹ ਨਾਲ ਸੰਬੰਧਿਤ ਸੀ । ਪ੍ਰਾਪਤ ਵੇਰਵਿਆਂ ਮੁਤਾਬਕ ਉਹ ਸੈਰ ਕਰਨ ਲਈ ਘਰ ਨੇੜਲੇ ਇੱਕ ਪਾਰਕ ਚ ਗਈ ਅਤੇ ਉੱਥੇ ਬੈਂਚ ਤੇ ਬੈਠੀ ਬੈਠੀ ਬੇਹੋਸ਼ ਹੋ ਗਈ ਜਿਸ ਮਗਰੋਂ ਉਥੇ ਮੌਜੂਦ ਕੁਝ ਹੋਰਨਾਂ ਲੋਕਾਂ ਵੱਲੋਂ ਜਦੋਂ ਉਸ ਨੂੰ ਹਿਲਾ ਕੇ ਵੇਖਿਆ ਤਾਂ ਉਹ ਮ੍ਰਿਤਕ ਪਾਈ ਗਈ। ਮੌਕੇ ਤੇ ਬੁਲਾਈ ਗਈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈਣ ਦੇ ਨਾਲ ਨਾਲ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦਿਆ ਮ੍ਰਿਤਕਾ ਦਾ ਭਰਾ ਅਮਰੀਕਾ ਤੋਂ ਕੈਨੇਡਾ ਪੁੱਜ ਗਿਆ ਹੈ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…