LK Media Network — Trusted Global Media Network.

90 ਸਾਲਾ ਔਰਤ ਨੂੰ ਜੱਜ ਨੇ ਦਿੱਤੀ 2046 ਦੀ ਤਰੀਕ, ਫਿਰ ਬਦਲੀ

“ਇਗੋ ਦੀ ਲੜਾਈ ‘ਚ ਫਸਿਆ ਨਿਆਂ

ਮੁੰਬਈ, 30 ਅਪ੍ਰੈਲ (ਐਲ.ਕੇ ਮੀਡੀਆ ਨੈਟਵਰਕ) : Bombay High Court ਨੇ ਇਕ ਹੈਰਾਨੀਜਨਕ ਫੈਸਲਾ ਸੁਣਾਉਂਦੇ ਹੋਏ ਕਰੀਬ 90 ਸਾਲ ਦੀ ਮਹਿਲਾ ਵੱਲੋਂ ਦਾਇਰ ਕੀਤੇ ਗਏ ਮਾਨਹਾਨੀ ਕੇਸ ਦੀ ਸੁਣਵਾਈ ਸਿੱਧੀ ਸਾਲ 2046 ਤੱਕ ਟਾਲ ਦਿੱਤੀ। ਇਹ ਕੇਸ ਲਗਭਗ 20 ਕਰੋੜ ਦੇ ਹਰਜਾਨੇ ਨਾਲ ਸੰਬੰਧਿਤ ਹੈ, ਜੋ ਮਹਿਲਾ ਅਤੇ ਉਸ ਦੀ ਧੀ ਨੇ ਹਾਉਸਿੰਗ ਸੋਸਾਇਟੀ ਦੇ ਮੈਂਬਰਾਂ ਖਿਲਾਫ ਕੀਤਾ ਸੀ। ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ Justice Jitendra Jain ਨੇ ਕਿਹਾ ਕਿ ਇਹ ਮਾਮਲਾ ਪੱਖਾਂ ਵਿਚਕਾਰ “ਅਹੰਕਾਰ ਦੀ ਲੜਾਈ” (ego fight) ਬਣ ਚੁੱਕਾ ਹੈ, ਜੋ ਨਿਆਂ ਪ੍ਰਣਾਲੀ ‘ਤੇ ਬੋਝ ਪਾ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਤਰ੍ਹਾਂ ਦੇ ਮਾਮਲੇ ਅਦਾਲਤ ਦੇ ਸਮੇਂ ਨੂੰ ਬਰਬਾਦ ਕਰਦੇ ਹਨ ਅਤੇ ਜ਼ਰੂਰੀ ਕੇਸਾਂ ਦੀ ਸੁਣਵਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ। ਇਹ ਮਾਮਲਾ 2015 ਵਿੱਚ ਹਾਉਸਿੰਗ ਸੋਸਾਇਟੀ ਦੀ ਮੀਟਿੰਗ ਦੌਰਾਨ ਹੋਈ ਘਟਨਾਵਾਂ ਨਾਲ ਜੁੜਿਆ ਹੈ, ਜਿਸ ਵਿੱਚ ਮਹਿਲਾ ਨੇ ਮਾਨਸਿਕ ਪੀੜਾ ਦਾ ਦੋਸ਼ ਲਗਾਇਆ ਸੀ। ਅਦਾਲਤ ਨੇ ਪਹਿਲਾਂ ਦੋਹਾਂ ਪੱਖਾਂ ਨੂੰ ਸਮਝੌਤਾ ਕਰਨ ਲਈ ਵੀ ਕਿਹਾ ਸੀ, ਪਰ ਮਹਿਲਾ ਨੇ ਕੇਸ ਜਾਰੀ ਰੱਖਣ ‘ਤੇ ਜ਼ੋਰ ਦਿੱਤਾ। ਜੱਜ ਨੇ ਸਪੱਸ਼ਟ ਕੀਤਾ ਕਿ ਸਿਰਫ਼ ਉਮਰ ਦੇ ਆਧਾਰ ‘ਤੇ ਕਿਸੇ ਮਾਮਲੇ ਨੂੰ ਤਰਜੀਹ ਨਹੀਂ ਦਿੱਤੀ ਜਾ ਸਕਦੀ ਅਤੇ ਇਹ ਕੇਸ ਅਗਲੇ 20 ਸਾਲਾਂ 2046 ਤੱਕ ਸੁਣਵਾਈ ਲਈ ਨਹੀਂ ਲਿਆ ਜਾਵੇਗਾ। ਹਾਲਾਂਕਿ, ਬਾਅਦ ਵਿੱਚ ਅਦਾਲਤ ਨੇ ਆਪਣਾ ਇਹ ਹੁਕਮ ਵਾਪਸ ਲੈ ਕੇ ਕੇਸ ਦੀ ਅਗਲੀ ਸੁਣਵਾਈ 15 ਜੁਲਾਈ 2026 ਲਈ ਨਿਰਧਾਰਤ ਕਰ ਦਿੱਤੀ ਹੈ।

Related Article

Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…