LK Media Network — Trusted Global Media Network.

ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਵਿਦੇਸ਼ ਵਿੱਚ ਵਧਾਇਆ ਪੰਜਾਬੀਆਂ ਦਾ ਮਾਣ

ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਵਿਦੇਸ਼ ਵਿੱਚ ਵਧਾਇਆ ਪੰਜਾਬੀਆਂ ਦਾ ਮਾਣ

ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਪੁਲਿਸ ਦੇ ਫਸਟ ਅਫ਼ਸਰ ਵਜੋਂ ਹੋਏ ਨਿਯੁਕਤ

ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਵਿਦੇਸ਼ ਵਿੱਚ ਵਧਾਇਆ ਪੰਜਾਬੀਆਂ ਦਾ ਮਾਣ

ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਪੁਲਿਸ ਦੇ ਫਸਟ ਅਫ਼ਸਰ ਵਜੋਂ ਹੋਏ ਨਿਯੁਕਤ

ਚੋਹਲਾ ਸਾਹਿਬ, 13 ਮਈ, ਨਿਰਮਲ ਸਿੰਘ, ਤੇਜਿੰਦਰ ਸਿੰਘ ਖਾਲਸਾ

ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਜੰਮਪਲ ਗੁਕੰਵਲਜੀਤ ਸਿੰਘ ਨੇ ਵਿਦੇਸ਼ੀ ਧਰਤੀ ‘ਤੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਗੁਰਕਵਲਜੀਤ ਸਿੰਘ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਪੁਲਿਸ ਵਿਭਾਗ ਵਿੱਚ ਬਾਥਰਸਟ (Bathurst) ਵਿਖੇ ਬਤੌਰ ਫਸਟ ਅਫਸਰ ਨਿਯੁਕਤ ਹੋਏ ਹਨ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪੂਰੇ ਇਲਾਕੇ ਅਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਆਸਟ੍ਰੇਲੀਆ ਦੇ ਵੱਕਾਰੀ ਪੁਲਿਸ ਵਿਭਾਗ ਵਿੱਚ ਅਹੁਦਾ ਹਾਸਲ ਕਰਨਾ ਗੁਰਕਵਲਜੀਤ ਸਿੰਘ ਦੀ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ।ਗੁਰਕੰਵਲਜੀਤ ਸਿੰਘ ਦੇ ਪਿਤਾ ਅਮਰਬੀਰ ਸਿੰਘ ਸੈਂਟੀ ਅਤੇ ਮਾਤਾ ਕੰਵਲਜੀਤ ਕੌਰ (ਰਿਪਬਲਿਕ ਮਾਡਰਨ ਸਕੂਲ ਪੱਟੀ ਵਾਲੇ) ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਵਿੱਚ ਨਵੇਂ ਸੱਭਿਆਚਾਰ ਅਤੇ ਚੁਣੌਤੀਆਂ ਨੂੰ ਪਾਰ ਕਰਦਿਆਂ ਇਸ ਮੁਕਾਮ ਨੂੰ ਛੂਹਿਆ ਹੈ ਜੋ ਅੱਜ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਨਾ ਹੈ, ਉਨ੍ਹਾਂ ਗੁਰਕੰਵਲਜੀਤ ਸਿੰਘ ਦੀ ਇਸ ਸਫ਼ਲਤਾ ਨੇ ਪਿੰਡ ਚੋਹਲਾ ਸਾਹਿਬ ਦੇ ਨਾਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾਇਆ ਹੈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਪੁੱਤਰ ਵਿਦੇਸ਼ੀ ਸਰਕਾਰ ਦੇ ਸੁਰੱਖਿਆ ਤੰਤਰ ਦਾ ਅਹਿਮ ਹਿੱਸਾ ਬਣਿਆ ਹੈ।ਪੰਜਾਬੀ ਭਾਈਚਾਰੇ ਲਈ ਮਾਣ ਇਹ ਪ੍ਰਾਪਤੀ ਸਿਰਫ਼ ਇੱਕ ਪਰਿਵਾਰ ਜਾਂ ਪਿੰਡ ਤੱਕ ਸੀਮਤ ਨਹੀਂ ਹੈ, ਬਲਕਿ ਇਸ ਨੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਗੁਰਕਵਲਜੀਤ ਸਿੰਘ ਦੀ ਵਰਦੀ ‘ਤੇ ਸਜਿਆ ਇਹ ਅਹੁਦਾ ਦਰਸਾਉਂਦਾ ਹੈ ਕਿ ਪੰਜਾਬੀ ਨੌਜਵਾਨ ਜਿੱਥੇ ਵੀ ਜਾਂਦੇ ਹਨ, ਆਪਣੀ ਕਾਬਲੀਅਤ ਦੇ ਦਮ ‘ਤੇ ਉੱਚ ਮੁਕਾਮ ਹਾਸਲ ਕਰਦੇ ਹਨ। ਇਸ ਖੁਸ਼ੀ ਦੇ ਮੌਕੇ ਤੇ ਲੱਕੀ ਤੁੜ ਅਸਟਰੇਲੀਆ, ਵਰਿੰਦਰ ਸਿੰਘ ਅਸਟ੍ਰੇਲੀਆ, ਸੁਖਰਾਜ ਸਿੰਘ ਦਿਓਲ, ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਸੁਖਚੈਨ ਸਿੰਘ ਰੰਧਾਵਾ ਕਰਮੂਵਾਲਾ, ਆਤਮਜੀਤ ਸਿੰਘ ਆੜ੍ਹਤੀ, ਪੱਤਰਕਾਰ ਬਲਵਿੰਦਰ ਸਿੰਘ, ਸਰਬਜੀਤ ਸਿੰਘ ਰਾਜਾ, ਪੱਤਰਕਾਰ ਰਾਕੇਸ਼ ਨਾਇਅਰ, ਥਾਣੇਦਾਰ ਬਲਜਿੰਦਰ ਸਿੰਘ ਸੋਨੂੰ, ਇੰਸਪੈਕਟਰ ਬਲਜੀਤ ਸਿੰਘ, ਵਿਨੋਦ ਕੁਮਾਰ ਕੈਨੇਡਾ, ਨਵਤੇਜ ਸਿੰਘ ਅਸਟ੍ਰੇਲੀਆ, ਅਣੂ ਅਸਟ੍ਰੇਲੀਆ, ਦਿਲਬਾਗ ਸਿੰਘ ਪਿੰਕਾ ਅਸਟ੍ਰੇਲੀਆ, ਸੁਖਚੈਨ ਸਿੰਘ ਭਿੱਖੀ ਕੇ, ਜਗਮਿੰਦਰ ਸਿੰਘ ਤੁੜ, ਗਗਨਦੀਪ ਸਿੰਘ ਆਦਿ ਵੱਲੋਂ ਗੁਰਕੰਵਲਜੀਤ ਸਿੰਘ ਦੀ ਇਸ ਪ੍ਰਾਪਤੀ ਲਈ ਉਸ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੰਦਿਆਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…