LK Media Network — Trusted Global Media Network.

ਖਰੜ ਦੇ ਹਾਈ ਪ੍ਰੋਫਾਈਲ ਵੈਸਟਰਨ ਟਾਵਰ ਵਿੱਚ ਈ.ਡੀ ਦਾ ਛਾਪਾ, ਸੜਕ ਤੇ ਖਿੱਲਰੀਆ ਨੋਟਾਂ ਦੀਆਂ ਗੁੱਟੀਆ

ਖਰੜ ਦੇ ਹਾਈ ਪ੍ਰੋਫਾਈਲ ਵੈਸਟਰਨ ਟਾਵਰ ਵਿੱਚ ਈ.ਡੀ ਦਾ ਛਾਪਾ

ਐਲ.ਕੇ ਮੀਡੀਆ ਨੈਟਵਰਕ
ਚੰਡੀਗੜ੍ਹ/ਖਰੜ, 07 ਮਈ 

ਖਰੜ ਦੇ ਨਿੱਝਰ ਰੋਡ ਸਥਿਤ ਹਾਈ ਪ੍ਰੋਫਾਈਲ ਰਿਹਾਇਸ਼ੀ ਪ੍ਰੋਜੈਕਟ ਵੈਸਟਰਨ ਟਾਵਰ ਵਿੱਚ ਅੱਜ ਤੜਕਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਈ.ਡੀ ਦੀ ਟੀਮ ਕੇਂਦਰੀ ਸੁਰੱਖਿਆ ਬਲਾਂ ਨਾਲ ਮੌਕੇ ‘ਤੇ ਪਹੁੰਚੀ, ਜਿੱਥੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰ ਤੈਨਾਤ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਈ.ਡੀ ਦੀ ਟੀਮ ਨੇ ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ ‘ਤੇ ਸਥਿਤ 906 ਨੰਬਰ ਫਲੈਟ ਵਿੱਚ ਡਾਕਟਰ ਨਿਤਿਨ ਬੰਸਲ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਕਥਿਤ ਤੌਰ ‘ਤੇ ਡਾਕਟਰ ਨਿਤਿਨ ਬੰਸਲ ਵੱਲੋਂ ਨਗਦੀ ਨਾਲ ਭਰਿਆ ਇੱਕ ਬੈਗ ਪਿਛਲੀ ਤਾਕੀ ਰਾਹੀਂ ਹੇਠਾਂ ਸੁੱਟਿਆ ਗਿਆ। ਬੈਗ ਦੇ ਡਿੱਗਣ ਨਾਲ 500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਜ਼ਮੀਨ ‘ਤੇ ਖਿੱਲਰ ਗਈਆਂ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।

ਸੂਤਰਾਂ ਮੁਤਾਬਕ ਡਾਕਟਰ ਨਿਤਿਨ ਬੰਸਲ ਮੂਲ ਰੂਪ ਵਿੱਚ ਪਟਿਆਲਾ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਇੱਕ ਹੋਰ ਸਾਥੀ ਵੀਰ ਦਵਿੰਦਰ ਸਿੰਘ ‘ਤੇ ਵੀ ਈ.ਡੀ ਵੱਲੋਂ ਸਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਾਲਾਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਮੌਕੇ ਤੋਂ ਖਿੱਲਰੇ ਹੋਏ ਨੋਟ ਈ.ਡੀ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਜਾਣ ਦੀ ਜਾਣਕਾਰੀ ਮਿਲੀ ਹੈ।

ਫਿਲਹਾਲ ਇਹ ਸਾਰੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ Bikram Singh Majithia ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝੀ ਕੀਤੀ ਗਈ ਹੈ। ਮਾਮਲੇ ਸਬੰਧੀ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।

 

 

 

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…