
ਬੀ.ਐਸ.ਐਫ ਦੇ ਸਬ ਇੰਸਪੈਕਟਰ ਹਰਦੇਵ ਸਿੰਘ ਸੰਗਤਪੁਰਾ ਸੇਵਾ ਮੁਕਤ, ਪਿੰਡ ਪਹੁੰਚਣ ‘ਤੇ ਭਰਵਾ ਸਵਾਗਤ
ਚੋਹਲਾ ਸਾਹਿਬ, 07 ਮਈ, ਨਿਰਮਲ ਸਿੰਘ ਸੰਗਤਪੁਰਾ
ਬੀ.ਐਸ.ਐਫ ਵਿੱਚ ਲੰਮਾ ਸਮਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਉਪਰੰਤ ਸਬ ਇੰਸਪੈਕਟਰ ਹਰਦੇਵ ਸਿੰਘ ਸੰਗਤਪੁਰਾ ਸੇਵਾ ਮੁਕਤ ਹੋ ਗਏ। ਉਨ੍ਹਾਂ ਦੇ ਪਿੰਡ ਵਾਪਸੀ ‘ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਵੱਲੋਂ ਉਨ੍ਹਾਂ ਦਾ ਭਰਵਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਾਰਗਿਲ ਯੁੱਧ ਦੇ ਹੀਰੋ ਜੋਗਿੰਦਰ ਪਾਲ ਸਿੰਘ, ਏ.ਐਸ.ਆਈ ਬੀਰ ਸਿੰਘ, ਏ.ਐਸ.ਆਈ ਕਾਬਲ ਸਿੰਘ ਸਮੇਤ ਉਨ੍ਹਾਂ ਦੇ ਪੁਰਾਣੇ ਸਾਥੀ, ਦੋਸਤ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਸਭ ਨੇ ਉਨ੍ਹਾਂ ਨੂੰ ਨੋਟਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਸੇਵਾ ਦੀ ਕਦਰ ਕਰਦਿਆਂ ਵਧਾਈ ਦਿੱਤੀ। ਇਸ ਖੁਸ਼ੀ ਦੇ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ (ਯੂ.ਕੇ) ਵੱਲੋਂ ਆਪਣੇ ਪਿਤਾ ਨੂੰ ਬੁਲਟ ਮੋਟਰਸਾਈਕਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਮਾਹੌਲ ਹੋਰ ਵੀ ਖੁਸ਼ੀਮਈ ਬਣ ਗਿਆ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਹਰਦੇਵ ਸਿੰਘ ਸੰਗਤਪੁਰਾ ਵਰਗੇ ਸਿਪਾਹੀ ਦੇਸ਼ ਦੀ ਸ਼ਾਨ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਦੇਸ਼ ਦੀ ਰੱਖਿਆ ਲਈ ਸਮਰਪਿਤ ਕੀਤੇ ਹਨ।




