LK Media Network — Trusted Global Media Network.

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਦਿਨੋਂ ਦਿਨ ਮਿਲ ਰਿਹਾ ਲੋਕਾਂ ਦਾ ਅਥਾਹ ਪਿਆਰ – ਪ੍ਰੋ: ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਦਿਨੋਂ ਦਿਨ ਮਿਲ ਰਿਹਾ ਲੋਕਾਂ ਦਾ ਅਥਾਹ ਪਿਆਰ – ਪ੍ਰੋ: ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ

ਨਿਰਮਲ ਸਿੰਘ ਸੰਗਤਪੁਰਾ
ਚੋਹਲਾ ਸਾਹਿਬ, 02 ਮਈ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਹਰ ਰੋਜ਼ ਲੋਕਾਂ ਦੀਆਂ ਸਮੱਸਿਆਂਵਾਂ ਸੁਣ ਰਹੇ ਹਾਂ ਅਤੇ ਸਾਡਾ ਮੁੱਖ ਮਕਸਦ ਹੀ ਹਲਕੇ ਦੇ ਲੋਕਾਂ ਵਿੱਚ ਹਾਜ਼ਰ ਰਹਿਣਾ ਹਲਕੇ ਦੇ ਹਰੇਕ ਪਰਿਵਾਰ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੋਣਾ ਹੀ ਸਾਡਾ ਅਸਲੀ ਫਰਜ਼ ਹੋਵੇਗਾ। ਹਲਕੇ ਦੇ ਲੋਕਾਂ ਵਲੋਂ ਦਿਨੋਂ ਦਿਨ ਭਰਭੂਰ ਪਿਆਰ ਸਤਿਕਾਰ ਸਾਨੂੰ ਹੋਰ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਪ੍ਰੋ: ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਵਿੱਚ ਦਿਨੋਂ ਦਿਨ ਸਾਡੀ ਟੀਮ ਨੂੰ ਆਮ ਲੋਕਾਂ ਵਲੋਂ ਅਥਾਹ ਪਿਆਰ ਮਿਲ ਰਿਹਾ ਹੈ। ਅਸੀਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਵਿਚ ਹਮੇਸ਼ਾ ਹਾਜ਼ਰ ਰਹਿੰਦੇ ਹਾਂ। ਪਿੰਡਾਂ ਵਿੱਚ ਸਾਡੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਹਨ। ਲੋਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨਾ ਹੀ ਸਾਡੀ ਪਹਿਲ ਹੈ। ਕਿਸੇ ਨੂੰ ਵੀ ਕੋਈ ਕੰਮ ਪੈਦਾ ਹੈ ਤਾਂ ਉਹ ਸਾਡੀ ਟੀਮ ਨਾਲ ਸੰਪਰਕ ਕਰਦਾ ਹੈ ਅਸੀਂ ਉਸੇ ਟਾਈਮ ਹੀ ਸਬੰਧਤ ਵਿਭਾਗ ਨਾਲ ਗੱਲਬਾਤ ਕਰਕੇ ਆਮ ਲੋਕਾਂ ਦੇ ਕੰਮ ਕਰਵਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਹਲਕਾ ਨਿਵਾਸੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਲਕੇ ਦੀ ਸੰਗਤ ਵਲੋਂ ਮਿਲ ਰਿਹਾ ਪਿਆਰ ਸਤਿਕਾਰ ਹੀ ਸਾਡੀ ਅਸਲੀ ਪਛਾਣ ਅਤੇ ਤਾਕਤ ਹੈ। ਇਸ ਮੌਕੇ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਨਿਰਵੈਰ ਸਿੰਘ, ਰਣਬੀਰ ਸਿੰਘ, ਕੰਵਲ ਸਿੰਘ, ਗੁਰਸ਼ਰਨ ਸਿੰਘ, ਗੁਰਦੇਵ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…