ਮਾਤਾ ਜੋਗਿੰਦਰ ਕੌਰ ਠੱਟਾ ਨੂੰ ਹੰਜੂਆਂ ਭਰੀ ਅੰਤਿਮ ਵਿਦਾਇਗੀ
ਨਿਰਮਲ ਸਿੰਘ, ਹਰਪ੍ਰੀਤ ਸਿੰਘ
ਚੋਹਲਾ ਸਾਹਿਬ, 06 ਮਈ
ਪਿੰਡ ਠੱਟਾ ਦੀ ਸਤਿਕਾਰਯੋਗ ਸ਼ਖਸੀਅਤ ਮਾਤਾ ਜੋਗਿੰਦਰ ਕੌਰ ਜੀ, ਧਰਮ ਪਤਨੀ ਬਾਪੂ ਅਵਤਾਰ ਸਿੰਘ ਸੰਧੂ ਜੀ, ਲਗਭਗ 100 ਸਾਲ ਦੀ ਉਮਰ ਭੋਗਣ ਤੋਂ ਬਾਅਦ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਦੇਹਾਂਤ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਾਤਾ ਜੀ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸਗੇ-ਸੰਬੰਧੀ, ਪਿੰਡ ਵਾਸੀ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਮੌਜੂਦ ਰਹੇ। ਬਾਪੂ ਅਵਤਾਰ ਸਿੰਘ ਸੰਧੂ ਜੀ ਪਿੰਡ ਦੇ ਬਹੁਤ ਅਦਬੀ ਅਤੇ ਇੱਜ਼ਤਦਾਰ ਵਿਅਕਤੀ ਮੰਨੇ ਜਾਂਦੇ ਹਨ ਅਤੇ ਬੇਬੇ-ਬਾਪੂ ਦੀ ਜੋੜੀ ਨੇ ਆਪਣੀ ਜ਼ਿੰਦਗੀ ਸੁਖ-ਸ਼ਾਂਤੀ ਨਾਲ ਗੁਜ਼ਾਰੀ।
ਮਾਤਾ ਜੀ ਆਪਣੇ ਪਿੱਛੇ ਤਿੰਨ ਪੁੱਤਰ—ਸੁਰਜੀਤ ਸਿੰਘ, ਬਲਬੀਰ ਸਿੰਘ ਅਤੇ ਗੁਰਮੀਤ ਸਿੰਘ—ਛੱਡ ਗਏ ਹਨ, ਜੋ ਪਿੰਡ ਵਿੱਚ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਹਨ। ਇਹਨਾਂ ਵਿੱਚੋਂ ਸਰਦਾਰ ਬਲਬੀਰ ਸਿੰਘ ਸੰਧੂ ਗੁਰਦੁਆਰਾ ਬਾਬਾ ਜਵੰਦ ਸਿੰਘ ਜੀ ਦੇ ਲੰਗਰ ਹਾਲ ਦੀ ਸੇਵਾ ਦੇ ਮੋਢੀਆਂ ਵਿੱਚੋਂ ਇੱਕ ਹਨ।
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਤਾ ਜੀ ਦੀ ਅੰਤਿਮ ਅਰਦਾਸ 13 ਮਈ, ਦਿਨ ਬੁੱਧਵਾਰ ਨੂੰ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਜੀ ਦੇ ਜਨਮ ਅਸਥਾਨ ਵਿਖੇ ਹੋਵੇਗੀ। ਇਸ ਮੌਕੇ ਵੱਖ-ਵੱਖ ਸਿਆਸੀ, ਗੈਰ-ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਪਰਿਵਾਰ ਵੱਲੋਂ ਸੰਗਤ ਲਈ ਸਾਰੇ ਦਿਨ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਦੀ ਅਤੁੱਟ ਸੇਵਾ ਵੀ ਕੀਤੀ ਜਾਵੇਗੀ।
ਵਾਹਿਗੁਰੂ ਮਾਤਾ ਜੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ।



