LK Media Network — Trusted Global Media Network.

ਐਨ.ਸੀ.ਬੀ ਵੱਲੋਂ ਗ੍ਰਿਫ਼ਤਾਰ ਵਿਅਕਤੀ ਨਾ ਮੌਜੂਦਾ ਅਤੇ ਨਾਂ ਹੀ ਸਾਬਕਾ ਸਰਪੰਚ – ਪਿੰਡ ਰਾਜੋਕੇ ਦੀ ਪੰਚਾਇਤ ਨੇ ਦਿੱਤਾ ਸਪੱਸ਼ਟੀਕਰਨ

ਪਿੰਡ ਰਾਜੋਕੇ ਦਾ ਮੌਜੂਦਾ ਸਰਪੰਚ ਰਾਜਬੀਰ ਭੁੱਲਰ ਹੈ, ਨਾ ਕਿ ਐਨ.ਸੀ.ਬੀ ਵੱਲੋਂ ਗ੍ਰਿਫ਼ਤਾਰ ਵਿਅਕਤੀ ਖਿੰਦਾ : ਪੰਚਾਇਤ ਵੱਲੋਂ ਸਪੱਸ਼ਟੀਕਰਨ

ਐਨ.ਸੀ.ਬੀ ਵੱਲੋਂ ਗ੍ਰਿਫ਼ਤਾਰ ਵਿਅਕਤੀ ਨੂੰ ਸਰਪੰਚ ਲਿਖਣ ’ਤੇ ਇਤਰਾਜ਼;

ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਹੀ ਤੱਥ ਪ੍ਰਕਾਸ਼ਿਤ ਕਰਨ ਦੀ ਅਪੀਲ

ਅਮਰਕੋਟ, 20 ਅਕਤੂਬਰ, ਗੁਰਪ੍ਰੀਤ ਭੱਟੀ, ਹਰਜੀਤ ਵਲਟੋਹਾ

ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਸਰਹੱਦੀ ਪਿੰਡ ਰਾਜੋਕੇ ਦੇ ਮੌਜੂਦਾ ਸਰਪੰਚ ਰਾਜਬੀਰ ਸਿੰਘ ਭੁੱਲਰ ਨੇ ਮੀਡੀਆ ਸਾਹਮਣੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਲਖਵਿੰਦਰ ਸਿੰਘ ਖਿੰਦਾ ਪਿੰਡ ਰਾਜੋਕੇ ਦਾ ਨਾ ਤਾਂ ਮੌਜੂਦਾ ਸਰਪੰਚ ਹੈ ਅਤੇ ਨਾ ਹੀ ਸਾਬਕਾ ਸਰਪੰਚ ਰਿਹਾ ਹੈ।

ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿੱਚ ਸਰਪੰਚ ਰਾਜਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਦੀ ਸਾਧ ਸੰਗਤ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਅਤੇ ਉਹ ਪਿੰਡ ਦੇ ਵਿਕਾਸ ਕਾਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵੱਲੋਂ ਹੈਰੋਇਨ ਦੀ ਵੱਡੀ ਖੇਪ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲਖਵਿੰਦਰ ਸਿੰਘ ਖਿੰਦਾ ਨੂੰ ਕੁਝ ਖ਼ਬਰਾਂ ਵਿੱਚ ਪਿੰਡ ਦਾ ਸਰਪੰਚ ਦੱਸਿਆ ਜਾ ਰਿਹਾ ਹੈ, ਜੋ ਉਨ੍ਹਾਂ ਅਨੁਸਾਰ ਤੱਥਾਂ ਦੇ ਉਲਟ ਹੈ।

ਉਨ੍ਹਾਂ ਪੱਤਰਕਾਰਾਂ, ਸਿਆਸੀ ਆਗੂਆਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕੀਤੀ ਕਿ ਲਖਵਿੰਦਰ ਸਿੰਘ ਖਿੰਦਾ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕਰਨ ਸਮੇਂ ਉਸ ਨੂੰ ਪਿੰਡ ਰਾਜੋਕੇ ਦਾ ਸਰਪੰਚ ਨਾ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਕਿਸੇ ਵੀ ਸਿਆਸੀ ਪਾਰਟੀ ਦਾ ਵਰਕਰ ਹੋ ਸਕਦਾ ਹੈ, ਪਰ ਇਸ ਆਧਾਰ ’ਤੇ ਉਸ ਨੂੰ ਪਿੰਡ ਦਾ ਸਰਪੰਚ ਦਰਸਾਉਣਾ ਠੀਕ ਨਹੀਂ ਹੈ।

ਇਸ ਮਾਮਲੇ ਨੂੰ ਲੈ ਕੇ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਲਖਵਿੰਦਰ ਸਿੰਘ ਖਿੰਦਾ ਨੂੰ ਸਰਪੰਚ ਦੱਸੇ ਜਾਣ ਦੇ ਮਾਮਲੇ ’ਤੇ ਸਿਆਸੀ ਹਮਲਾ ਕੀਤਾ ਹੈ।

ਸਰਪੰਚ ਰਾਜਬੀਰ ਸਿੰਘ ਭੁੱਲਰ ਨੇ ਅਖੀਰ ਵਿੱਚ ਸਮੂਹ ਮੀਡੀਆ ਕਰਮੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਖ਼ਬਰ ਨੂੰ ਪ੍ਰਕਾਸ਼ਿਤ ਜਾਂ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਜਰੂਰ ਕੀਤੀ ਜਾਵੇ, ਤਾਂ ਜੋ ਕਿਸੇ ਵਿਅਕਤੀ ਬਾਰੇ ਗ਼ਲਤ ਜਾਣਕਾਰੀ ਨਾ ਫੈਲੇ ਅਤੇ ਪਿੰਡ ਦੀ ਸਹੀ ਨੁਮਾਇੰਦਗੀ ਹੋ ਸਕੇ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…