LK Media Network — Trusted Global Media Network.

ਠੇਕੇਦਾਰ ਜੋਗਾ ਸਿੰਘ ਰਾਜੇਤਾਲ ਦੇ ਭਤੀਜੇ ਕੁਲਬੀਰ ਸਿੰਘ ਬਾਊ ਦੇ ਅਚਾਨਕ ਦਿਹਾਂਤ ’ਤੇ ਇਲਾਕੇ ਵਿੱਚ ਸੋਗ ਦੀ ਲਹਿਰ

ਠੇਕੇਦਾਰ ਜੋਗਾ ਸਿੰਘ ਰਾਜੇਤਾਲ ਦੇ ਭਤੀਜੇ ਕੁਲਬੀਰ ਸਿੰਘ ਬਾਊ ਦੇ ਅਚਾਨਕ ਦਿਹਾਂਤ ’ਤੇ ਇਲਾਕੇ ਵਿੱਚ ਸੋਗ ਦੀ ਲਹਿਰ

ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਸਰਾਂਏ ਅਮਾਨਤ ਖਾਂ, 11ਅਕਤੂਬਰ, ਗੁਰਜਿੰਦਰ ਬਘਿਆੜੀ, ਜਗਰੂਪ ਐਮਾਂ

ਸਰਹੱਦੀ ਪਿੰਡ ਰਾਜਾਤਾਲ ਦੇ ਵਸਨੀਕ ਮਿਸਤਰੀ ਗੁਰਨਾਮ ਸਿੰਘ ਦੇ ਇਕਲੌਤੇ ਪੁੱਤਰ ਅਤੇ ਠੇਕੇਦਾਰ ਜੋਗਾ ਸਿੰਘ ਰਾਜਾਤਾਲ ਦੇ ਭਤੀਜੇ ਕੁਲਬੀਰ ਸਿੰਘ ਬਾਊ ਦਾ ਅੱਜ ਸਵੇਰੇ ਤੜਕਸਾਰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਵਕਤ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕੁਲਬੀਰ ਸਿੰਘ ਬਾਊ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ, 11 ਸਾਲਾ ਪੁੱਤਰ ਸੁਖਮਨ ਸਿੰਘ, 9 ਸਾਲਾ ਧੀ ਨਵਜੋਤ ਕੌਰ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਵਿਲਕਦੇ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਖ਼ਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਕਾਰਨ ਹਰ ਅੱਖ ਨਮ ਹੈ।

ਕੁਲਬੀਰ ਸਿੰਘ ਬਾਊ ਦੇ ਦਿਹਾਂਤ ’ਤੇ ਠੇਕੇਦਾਰ ਹਰਦੀਪ ਸਿੰਘ ਰਾਜਾਤਾਲ, ਮੋਹਨ ਸਿੰਘ ਠੱਠਗੜ੍ਹ, ਕੁਲਵੰਤ ਸਿੰਘ ਭਿੱਖੀਵਿੰਡ, ਗੁਰਜਿੰਦਰ ਸਿੰਘ ਬਘਿਆੜੀ, ਦਇਆ ਸਿੰਘ ਦਓਕੇ, ਠੇਕੇਦਾਰ ਗੁਰਵਿੰਦਰ ਸਿੰਘ ਭਰੋਵਾਲ, ਸਰਪੰਚ ਬਲਕਾਰ ਸਿੰਘ ਰਾਜਾਤਾਲ, ਗੁਰਵੇਲ ਸਿੰਘ ਅਚਿੰਤਕੋਟ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅੰਤਿਮ ਸੰਸਕਾਰ ਸਮੇਂ ਪਿਤਾ ਗੁਰਨਾਮ ਸਿੰਘ ਵੱਲੋਂ ਆਪਣ ਨੌਜਵਾਨ ਪੁੱਤਰ ਦੀ ਚਿਖ਼ਾ ਨੂੰ ਅਗਨੀ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਉਕਤ ਸ਼ਖ਼ਸੀਅਤਾਂ ਨੇ ਪੀੜਤ ਪਰਿਵਾਰ, ਮਿਸਤਰੀ ਗੁਰਨਾਮ ਸਿੰਘ ਅਤੇ ਠੇਕੇਦਾਰ ਜੋਗਾ ਸਿੰਘ ਰਾਜਾਤਾਲ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਦਾ ਇਸ ਤਰ੍ਹਾਂ ਅਚਾਨਕ ਵਿਛੋੜਾ ਦੇ ਜਾਣਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…