
ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਭੰਡਾਲ ਦੇ ਅਨੇਕਾਂ ਟਕਸਾਲੀ ਅਕਾਲੀ ਪਰਿਵਾਰ ‘ਆਪ’ ਵਿੱਚ ਸ਼ਾਮਿਲ
ਵਿਧਾਇਕ ਸਰਵਨ ਸਿੰਘ ਧੁੰਨ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਕੀਤਾ ਭਰਵਾਂ ਸਵਾਗਤ
ਹਰਜੀਤ ਵਲਟੋਹਾ, ਗੁਰਪ੍ਰੀਤ ਭੱਟੀ
ਘਰਿਆਲਾ, ਅਮਰਕੋਟ, 27 ਸਤੰਬਰ
ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਉਸ ਸਮੇਂ ਸਿਆਸੀ ਸਰਗਰਮੀ ਦੇਖਣ ਨੂੰ ਮਿਲੀ, ਜਦੋਂ ਪਿੰਡ ਭੰਡਾਲ ਦੇ ਟਕਸਾਲੀ ਅਕਾਲੀ ਵਰਕਰ ਤਰਲੋਚਨ ਸਿੰਘ ਸੰਧੂ ਦੇ ਗ੍ਰਹਿ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਤਰਲੋਚਨ ਸਿੰਘ ਸੰਧੂ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਤਨਾਮ ਸਿੰਘ ਸੰਧੂ, ਗੁਰਚਰਨ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਦਲਬੀਰ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਗੁਰਦਿਆਲ ਸਿੰਘ ਜਾਮਣੀਆ, ਗੁਰਭੇਜ ਸਿੰਘ ਜਾਮਣੀਆ, ਅਜੇਪਾਲ ਸਿੰਘ ਬੱਦਰਪੁਰੀਆ, ਧਰਮਬੀਰ ਸਿੰਘ ਬੱਦਰਪੁਰੀਆ, ਸਰਵਨ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਜਸਵੰਤ ਸਿੰਘ ਬੱਦਰਪੁਰੀਆ, ਜੱਸਾ ਸਿੰਘ ਮਿਸਤਰੀ, ਭਗਵਾਨ ਸਿੰਘ, ਅਕਾਸ਼ਦੀਪ ਸਿੰਘ, ਗੁਰਨਿਸਾਨ ਸਿੰਘ, ਲਾਡੀ ਮਿਸਤਰੀ, ਸਰਵਨ ਸਿੰਘ ਸੰਧੂ, ਪੂਰਨ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਗੇਜਾ ਸਿੰਘ, ਰਣਜੀਤ ਸਿੰਘ ਚੱਠੂ, ਹਰਚੰਦ ਸਿੰਘ ਜੱਦੀ, ਹਰਪਾਲ ਸਿੰਘ ਬੱਦਰਪੁਰੀਆ ਅਤੇ ਰਾਣਾ ਮਿਸਤਰੀ ਆਦਿ ਸ਼ਾਮਲ ਸਨ। ਵਿਧਾਇਕ ਸਰਵਨ ਸਿੰਘ ਧੁੰਨ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਅਤੇ ਵਰਕਰਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲੇ ਹਰ ਸਾਥੀ ਦਾ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਹੀਰਾ ਸਿੰਘ ਪੀ.ਏ., ਸਰਪੰਚ ਜੋਧਬੀਰ ਸਿੰਘ, ਬਲਜੀਤ ਸਿੰਘ ਭੰਡਾਲ, ਸਰਪੰਚ ਉਕਾਂਰ ਸਿੰਘ, ਜਸਵਿੰਦਰ ਸਿੰਘ ਲਾਖਣਾ, ਹਰਚੰਦ ਸਿੰਘ ਲਾਖਣਾ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸੁੱਖ ਭੰਡਾਲ ਨੇ ਪਹੁੰਚੇ ਸਮੂਹ ਆਗੂਆਂ, ਪੰਚਾਂ ਅਤੇ ਸਰਪੰਚਾਂ ਦਾ ਧੰਨਵਾਦ ਕੀਤਾ।




