LK Media Network — Trusted Global Media Network.

ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦਾ ਐਨ.ਜੇ.ਪੀ.ਸੀ.ਆਈ. ਵੱਲੋਂ ਸਨਮਾਨ

ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦਾ ਐਨ.ਜੇ.ਪੀ.ਸੀ.ਆਈ. ਵੱਲੋਂ ਸਨਮਾਨ

ਡਾ. ਐੱਚ.ਐੱਸ ਬਾਵਾ ਦੀ ਅਗਵਾਈ ‘ਚ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਫੁੱਲਾਂ ਦੇ ਹਾਰ ਅਤੇ ਸ਼ਾਲ ਭੇਟ ਕਰਕੇ ਕੀਤਾ ਸਨਮਾਨਿਤ

ਕਪੂਰਥਲਾ, 20 ਅਕਤੂਬਰ | ਨਵਜੋਤ ਸਿੰਘ ਲੁਧਿਆਣਵੀ

ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (NJPCI) ਵੱਲੋਂ ਪੰਜਾਬ ਸਰਕਾਰ ਦੇ ਸਟੇਟ ਐਵਾਰਡ ਨਾਲ ਸਨਮਾਨਿਤ ਸਰਕਾਰੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਮਾਗਮ ਕਲੱਬ ਦੇ ਐਡਵਾਈਜ਼ਰ ਟੀ.ਐੱਸ. ਚਾਹਲ ਦੇ ਗ੍ਰਹਿ, ਮੁਹੱਲਾ ਅਨੰਦ ਵਿਹਾਰ, ਕਪੂਰਥਲਾ ਵਿਖੇ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਕਰਵਾਇਆ ਗਿਆ। ਮੀਟਿੰਗ ਦੀ ਪ੍ਰਧਾਨਗੀ ਡਾ. ਐੱਚ.ਐੱਸ. ਬਾਵਾ ਅਤੇ ਕਲੱਬ ਦੇ ਕੌਮੀ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਕੀਤੀ।

ਇਸ ਮੌਕੇ ਡਾ. ਐੱਚ.ਐੱਸ. ਬਾਵਾ ਨੇ ਕਿਹਾ ਕਿ ਸੰਤੋਖ ਸਿੰਘ ਮੱਲ੍ਹੀ ਵੱਲੋਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਜਾ ਰਹੀਆਂ ਸਿੱਖਿਆ ਸੇਵਾਵਾਂ ਦੇ ਸਨਮਾਨ ਵਜੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਪੂਰਥਲਾ ਲਈ ਮਾਣ ਵਾਲੀ ਗੱਲ ਹੈ ਅਤੇ ਅਜਿਹੀਆਂ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਮਾਜ ਲਈ ਪ੍ਰੇਰਣਾਦਾਇਕ ਹੈ।

ਸਟੇਟ ਐਵਾਰਡ ਹਾਸਲ ਕਰਨ ’ਤੇ ਸੰਤੋਖ ਸਿੰਘ ਮੱਲ੍ਹੀ ਨੂੰ ਵਧਾਈ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਏ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਗਿਆ।

ਮੀਟਿੰਗ ਵਿੱਚ ਨਵਜੀਤ ਸਿੰਘ ਰਾਜੂ, ਪ੍ਰਧਾਨ ਪੰਜਾਬ; ਡਾ. ਸੈਮੂਅਲ ਮਸੀਹ, ਜ਼ਿਲ੍ਹਾ ਜਨਰਲ ਸਕੱਤਰ; ਗੌਰਵ ਮੜੀਆਂ, ਪ੍ਰਧਾਨ ਦੋਆਬਾ ਜ਼ੋਨ; ਸਵਾਮੀ ਰਾਜ ਪਾਲ, ਐਡਵਾਈਜ਼ਰ; ਹਰਵੰਤ ਸਚਦੇਵਾ, ਉਪ ਪ੍ਰਧਾਨ ਪੰਜਾਬ; ਅਮਨਦੀਪ ਸਿੰਘ, ਜਨਰਲ ਸਕੱਤਰ ਕਪੂਰਥਲਾ; ਮਨੀ, ਪ੍ਰਧਾਨ ਕਪੂਰਥਲਾ; ਮਨਜੀਤ ਸਿੰਘ ਔਜਲਾ, ਹਰਪ੍ਰੀਤ ਸਿੰਘ, ਮੰਗਲ ਸਿੰਘ, ਸੁੱਚਾ ਸਿੰਘ, ਕਸ਼ਮੀਰ ਗਿੱਲ, ਸੁਰਿੰਦਰ ਕੌਰ, ਹਰਵਿੰਦਰ ਕੌਰ, ਡਾ. ਜੋਗਿੰਦਰ ਸਿੰਘ, ਸੁਰਜੀਤ ਭੱਟੀ, ਚੇਅਰਮੈਨ ਅਸ਼ੋਕ ਗੋਗਨਾ, ਜ਼ਿਲ੍ਹਾ ਪ੍ਰਧਾਨ ਸਾਹਿਲ ਗੁਪਤਾ ਅਤੇ ਸਵਰਨ ਸਿੰਘ ਸਮੇਤ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੇ ਅੰਤ ਵਿੱਚ ਕਲੱਬ ਦੇ ਕੌਮੀ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

 

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…