LK Media Network — Trusted Global Media Network.

ਸਿਵਲ ਹਸਪਤਾਲ ਅੰਮ੍ਰਿਤਸਰ ‘ਚ ਵੱਡਾ ਮਹਾ-ਘਪਲਾ ! ਠੇਕਾ ਖ਼ਤਮ ਹੋਣ ਦੇ ਬਾਵਜੂਦ ਗਰੀਬ ਮਰੀਜ਼ਾਂ ਤੋਂ ਲੁੱਟ ਜਾਰੀ

ਸਿਵਲ ਹਸਪਤਾਲ ਅੰਮ੍ਰਿਤਸਰ ‘ਚ ਵੱਡਾ ਮਹਾ-ਘਪਲਾ ! ਠੇਕਾ ਖ਼ਤਮ ਹੋਣ ਦੇ ਬਾਵਜੂਦ ਗਰੀਬ ਮਰੀਜ਼ਾਂ ਤੋਂ ਲੁੱਟ ਜਾਰੀ

5 ਰੁਪਏ ਦੀ ਥਾਂ ਧੱਕੇ ਨਾਲ ਲੋਕਾਂ ਕੋਲੋ ਵਸੂਲੇ ਜਾ ਰਹੇ 20 ਰੁਪਏ; ਅਣ-ਅਧਿਕਾਰਤ ਪਾਰਕਿੰਗ ‘ਤੇ ਹਸਪਤਾਲ ਪ੍ਰਸ਼ਾਸਨ ਦੀ ਚੁੱਪ ‘ਤੇ ਉੱਠੇ ਗੰਭੀਰ ਸਵਾਲ

ਅੰਮ੍ਰਿਤਸਰ, 13 ਅਕਤੂਬਰ, ਰਣਜੀਤ ਮਸੌਣ / ਜੋਗਾ ਰਾਜਪੂਤ

ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਇਲਾਜ ਲਈ ਆਉਣ ਵਾਲੇ ਲਾਚਾਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਪਾਰਕਿੰਗ ਦੇ ਨਾਂ ‘ਤੇ ਸ਼ਰੇਆਮ ਲੁੱਟ-ਖਸੁੱਟ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਿਰਧਾਰਤ ਫੀਸ ਨਾਲੋਂ ਚਾਰ ਗੁਣਾ ਵੱਧ ਪੈਸੇ ਵਸੂਲੇ ਜਾਣ ਦੇ ਇਸ ਖੁਲਾਸੇ ਨੇ ਹਸਪਤਾਲ ਪ੍ਰਬੰਧਨ ਦੀ ਨਿਗਰਾਨੀ, ਕਾਰਜਪ੍ਰਣਾਲੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਸਟਿੰਗ ਆਪ੍ਰੇਸ਼ਨ ‘ਚ ਖੁੱਲ੍ਹੀ ਪੋਲ:-ਤਿੰਨਾਂ ਪਾਰਕਿੰਗਾਂ ‘ਚ ਵਸੂਲੇ 20-20 ਰੁਪਏ

ਸੱਚਾਈ ਦਾ ਪਤਾ ਲਗਾਉਣ ਲਈ ਸਾਡੀ ਟੀਮ ਵੱਲੋਂ ਹਸਪਤਾਲ ਦੇ ਅੰਦਰ ਬਣੀਆਂ ਤਿੰਨੋਂ ਪਾਰਕਿੰਗਾਂ ‘ਚ ਐਕਟੀਵਾ ਖੜ੍ਹੀ ਕਰਕੇ ਪਰਚੀਆਂ ਕਟਵਾਈਆਂ ਗਈਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਸਰਕਾਰੀ ਤੌਰ ‘ਤੇ ਨਿਰਧਾਰਤ 5 ਰੁਪਏ ਦੀ ਫੀਸ ਦੀ ਥਾਂ ਹਰ ਥਾਂ ਧੱਕੇ ਨਾਲ 20 ਰੁਪਏ ਵਸੂਲੇ ਗਏ। ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੀ ਜਾ ਰਹੀ ਇਹ ਉਗਰਾਹੀ ਸਿੱਧੇ ਤੌਰ ‘ਤੇ ਗੈਰ-ਕਾਨੂੰਨੀ ਹੈ।

30 ਸਤੰਬਰ ਨੂੰ ਖ਼ਤਮ ਹੋ ਚੁੱਕਾ ਹੈ ਠੇਕਾ — ਫਿਰ ਕਿਸ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਗੋਰਖਧੰਦਾ..?

ਇਸ ਮਾਮਲੇ ਵਿੱਚ ਸਭ ਤੋਂ ਵੱਡਾ ਧਮਾਕਾ ਠੇਕੇ ਦੀ ਮਿਆਦ ਨੂੰ ਲੈ ਕੇ ਹੋਇਆ ਹੈ। ਜਾਣਕਾਰੀ ਅਨੁਸਾਰ ਪਾਰਕਿੰਗ ਠੇਕੇ ਦੀ ਮਿਆਦ 30 ਸਤੰਬਰ ਨੂੰ ਹੀ ਖ਼ਤਮ ਹੋ ਚੁੱਕੀ ਹੈ।

ਵੱਡਾ ਸਵਾਲ: ਜੇਕਰ ਠੇਕੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਨਵੀਂ ਮੰਜ਼ੂਰੀ ਨਹੀਂ ਮਿਲੀ, ਤਾਂ ਹਸਪਤਾਲ ਦੀ ਹੱਦ ਅੰਦਰ ਇਹ ਗੈਰ-ਕਾਨੂੰਨੀ ਵਸੂਲੀ ਕਿਸ ਦੀ ਸਰਪ੍ਰਸਤੀ ਹੇਠ ਹੋ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਇਕੱਠਾ ਹੋ ਰਿਹਾ ਇਹ ਲੱਖਾਂ ਰੁਪਿਆ ਕਿਸ ਦੀ ਜੇਬ ‘ਚ ਜਾ ਰਿਹਾ ਹੈ?

ਗਰੀਬਾਂ ਦੀ ਜੇਬ ‘ਤੇ ਡਾਕਾ: ਸਰਕਾਰੀ ਹਸਪਤਾਲ ‘ਚ ਅੰਨ੍ਹੀ ਲੁੱਟ
ਸਿਵਲ ਹਸਪਤਾਲ ਵਿੱਚ ਜ਼ਿਆਦਾਤਰ ਨਿਮਨ ਅਤੇ ਮੱਧਮ ਵਰਗ ਦੇ ਲੋਕ ਇਲਾਜ ਲਈ ਆਉਂਦੇ ਹਨ। ਪਹਿਲਾਂ ਹੀ ਬੀਮਾਰੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੇ ਮਰੀਜ਼ਾਂ ਦੇ ਵਾਰਸਾਂ ਲਈ ਇਹ ਵਾਧੂ ਫੀਸ ਵੱਡਾ ਬੋਝ ਬਣ ਰਹੀ ਹੈ ਅਤੇ ਪਰਚੀ ਤੇ ਤਹਿ ਰੇਟ 5 ਰੁਪਏ ਲਿਖਣ ਦਾ ਬਜਾਇ ਬਿਨਾਂ ਰੇਟ ਲਿਖਿਆ ਵਸੂਲੇ ਜਾ ਰਹੇ ਹਨ 20 ਰੁਪਏ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ‘ਚ ਸਹੂਲਤਾਂ ਮਿਲਣ ਦੀ ਥਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਉਗਰਾਹੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਐੱਸ.ਐੱਮ.ਓ ਦੀ ਚੇਤਾਵਨੀ ਵੀ ਬੇਅਸਰ, ਕਰਮਚਾਰੀ ਦਿਖਾ ਰਹੇ ਨੇ ਹੈਂਕੜਬਾਜ਼ੀ

ਜਦੋਂ ਇਸ ਸਬੰਧੀ ਹਸਪਤਾਲ ਦੇ ਐੱਸ.ਐੱਮ.ਓ (SMO) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਅਧਿਕਾਰਤ ਫੀਸ ਮਹਿਜ਼ 5 ਰੁਪਏ ਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸ਼ਿਕਾਇਤਾਂ ਮਿਲਣ ‘ਤੇ ਠੇਕੇਦਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਅਤੇ ਗੇਟ ‘ਤੇ ਰੇਟ ਲਿਸਟ ਲਗਵਾਈ ਗਈ ਸੀ। ਹਾਲਾਂਕਿ, ਆਮ ਜਨਤਾ ਦਾ ਦੋਸ਼ ਹੈ ਕਿ ਪਾਰਕਿੰਗ ਕਰਮਚਾਰੀ ਇਸ ਰੇਟ ਲਿਸਟ ਨੂੰ “ਪੁਰਾਣੀ” ਦੱਸ ਕੇ ਲੋਕਾਂ ਨਾਲ ਬਹਿਸ ਕਰਦੇ ਹਨ ਅਤੇ ਧੱਕੇ ਨਾਲ 20 ਰੁਪਏ ਵਸੂਲਦੇ ਹਨ।

ਉੱਚ ਅਧਿਕਾਰੀਆਂ ਤੋਂ ਤੁਰੰਤ ਜਾਂਚ ਅਤੇ ਕਾਰਵਾਈ ਦੀ ਮੰਗ
ਮਰੀਜ਼ਾਂ ਅਤੇ ਆਮ ਜਨਤਾ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ:

🚨 ਉੱਚ ਪੱਧਰੀ ਜਾਂਚ: ਠੇਕੇ ਦੀ ਸਮਾਂ-ਸੀਮਾ ਅਤੇ ਵਾਧੂ ਵਸੂਲੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

⚖️ ਸਖ਼ਤ ਕਾਰਵਾਈ: ਗੈਰ-ਕਾਨੂੰਨੀ ਉਗਰਾਹੀ ਕਰਨ ਵਾਲੇ ਠੇਕੇਦਾਰ ਅਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ।

📋 ਪਾਰਦਰਸ਼ਤਾ: ਮੌਜੂਦਾ ਅਧਿਕਾਰਤ ਰੇਟ ਲਿਸਟ ਦੇ ਵੱਡੇ-ਵੱਡੇ ਬੋਰਡ ਹਰ ਪਾਰਕਿੰਗ ਪੁਆਇੰਟ ‘ਤੇ ਲਗਾਏ ਜਾਣ।

💰 ਪੈਸੇ ਵਾਪਸੀ: ਮਰੀਜ਼ਾਂ ਤੋਂ ਵਸੂਲੇ ਗਏ ਵਾਧੂ ਪੈਸਿਆਂ ਦਾ ਹਿਸਾਬ ਲਗਾ ਕੇ ਜ਼ਿੰਮੇਵਾਰਾਂ ਤੋਂ ਰਿਕਵਰੀ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸਿਹਤ ਵਿਭਾਗ ਇਸ ਵੱਡੇ ਘਪਲੇ ‘ਤੇ ਗਹਿਰੀ ਨੀਂਦ ਤੋਂ ਜਾਗ ਕੇ ਕੋਈ ਈਮਾਨਦਾਰਾਨਾ ਕਾਰਵਾਈ ਕਰਦਾ ਹੈ ਜਾਂ ਗਰੀਬਾਂ ਦੀ ਹੁੰਦੀ ਲੁੱਟ ‘ਤੇ ਅੱਖਾਂ ਮੀਚ ਕੇ ਬੈਠਾ ਰਹਿੰਦਾ ਹੈ।

 

 

 

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…