LK Media Network — Trusted Global Media Network.

ਰਾਮਲੀਲਾ ਦੀ ਦੂਜੀ ਰਾਤ ‘ਤਾੜਕਾ ਵਧ’ ਦਾ ਉਦਘਾਟਨ ਦਲਬੀਰ ਸਿੰਘ ਅਲਗੋਂ ਨੇ ਕੀਤਾ

ਰਾਮਲੀਲਾ ਦੀ ਦੂਜੀ ਰਾਤ ‘ਤਾੜਕਾ ਵਧ’ ਦਾ ਉਦਘਾਟਨ ਦਲਬੀਰ ਸਿੰਘ ਅਲਗੋਂ ਨੇ ਕੀਤਾ

ਭਾਜਪਾ ਆਗੂ ਨੇ ਸ੍ਰੀ ਰਾਮ ਲੀਲਾ ਕਲੱਬ ਨੂੰ ਦਿੱਤੀ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ

ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਖੇਮਕਰਨ, 13 ਅਕਤੂਬਰ, ਲਾਡਾ ਕੰਡਾ, ਸੰਦੀਪ ਮਹਿਤਾ

ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵੱਲੋਂ ਮੰਦਰ ਸ੍ਰੀ ਦੇਵੀ ਦੁਆਰਾ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੀ ਦੂਜੀ ਰਾਤ ‘ਤਾੜਕਾ ਵਧ’ ਦਾ ਸ਼ੁਭ ਉਦਘਾਟਨ ਹਲਕਾ ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਸਰਦਾਰ ਦਲਬੀਰ ਸਿੰਘ ਅਲਗੋਂ ਨੇ ਆਪਣੇ ਸਾਥੀਆਂ ਸਮੇਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ 11,000 ਰੁਪਏ ਦੀ ਵਿੱਤੀ ਸਹਾਇਤਾ ਵੀ ਭੇਟ ਕੀਤੀ।

ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਅਤੇ ਹੋਰ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਦਲਬੀਰ ਸਿੰਘ ਅਲਗੋਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਅਲਗੋਂ ਨੇ ਕਿਹਾ ਕਿ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਹਰ ਸਾਲ ਰਾਮਲੀਲਾ ਦਾ ਮੰਚਨ ਕਰਨਾ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ, ਉੱਚ ਆਦਰਸ਼ਾਂ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਹੀ ਮਾਰਗ ’ਤੇ ਚੱਲਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਆਗੂ ਪ੍ਰਦੀਪ ਕੁਮਾਰ ਬੋਬੀ, ਅਨਮੋਲ ਬਜਾਜ, ਪਵਨ ਪੁਰੀ ਅਤੇ ਰਾਜੂ ਬਜਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਸਮਾਗਮ ਵਿੱਚ ਜਨਕ ਰਾਜ ਮਹਿਤਾ, ਵਿਜੇ ਕੁਮਾਰ ਗੁਲਾਟੀ, ਖੇਮਕਰਨ ਦੇ ਐੱਸਐੱਚਓ ਕੰਵਲਜੀਤ ਰਾਏ, ਸੋਨੂੰ ਕਪੂਰ, ਅਸ਼ਵਨੀ ਸ਼ਰਮਾ, ਵਿਕਾਸ ਮਹਿਤਾ, ਗਗਨ ਸੋਢੀ, ਅਮਨ ਪੁਰੀ, ਰਾਮ ਚੋਪੜਾ, ਦਵਿੰਦਰ ਭੰਡਾਰੀ, ਸ਼ਰਨਜੀਤ ਅਰੋੜਾ, ਰਾਮ ਭੰਡਾਰੀ, ਸੁਖਰਾਜ ਸ਼ਰਮਾ, ਪ੍ਰਿੰਸ ਸ਼ਰਮਾ, ਜੋਗਿੰਦਰ ਪਾਲ ਬਾਵਾ, ਸੇਵਾਮੁਕਤ ਇੰਸਪੈਕਟਰ ਕਸ਼ਮੀਰ ਸਿੰਘ, ਵਿਕਾਸ ਸੋਈ, ਜਗਦੀਪ ਕੰਡਾ, ਸੁਖਦੀਪ ਸਿੰਘ ਲਾਡਾ, ਸੁਨੀਲ ਮਹਿਤਾ, ਨਿਤੀਸ਼ ਕੱਕੜ ਅਤੇ ਰਵੀ ਕੱਕੜ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

 

 

 

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…