LK Media Network — Trusted Global Media Network.

“ਰੇਡੀਓ ਇੰਡੀਆ” ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਵੱਲੋਂ ਵੋਟਰਾਂ ਨੂੰ ਸੱਚਾਈ ਅਤੇ ਤੱਥਾਂ ਆਧਾਰ ਤੇ ਵੋਟਿੰਗ ਕਰਨ ਦੀ ਅਪੀਲ

“ਰੇਡੀਓ ਇੰਡੀਆ” ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਵੱਲੋਂ ਵੋਟਰਾਂ ਨੂੰ ਸੱਚਾਈ ਅਤੇ ਤੱਥਾਂ ਆਧਾਰ ਤੇ ਵੋਟਿੰਗ ਕਰਨ ਦੀ ਅਪੀਲ

ਵੈਨਕੂਵਰ, 11 ਅਕਤੂਬਰ, ਮਲਕੀਤ ਸਿੰਘ

ਸਰੀ ‘ਚ ਵੱਸਦੇ ਬਹੁਗਿਣਤੀ ਪੰਜਾਬੀ ਭਾਈਚਾਰੇ ਸਮੇਤ ਹੋਰਨਾ ਭਾਈਚਾਰਿਆਂ ਦੇ ਸਰੋਤਿਆਂ ‘ਚ ਹਰਮਨ ਪਿਆਰੇ ‘ਰੇਡੀਓ ਇੰਡੀਆ’ ਦੇ ਮੈਨੇਜਿੰਗ ਡਾਇਰੈਕਟਰ ਅਤੇ ਇਥੋਂ ਦੀ ਪ੍ਰਸਿੱਧ ਸ਼ਖਸ਼ੀਅਤ ਮਨਿੰਦਰ ਗਿੱਲ ਨੇ 17 ਅਕਤੂਬਰ ਨੂੰ ਹੋਣ ਜਾ ਰਹੀਆਂ ਸਰੀ ਸਿਟੀ ਕੌਂਸਲ ਚੋਣਾਂ ‘ਚ ਸਮੂਹ ਵੋਟਰਾਂ ਨੂੰ ਸੱਚਾਈ ਅਤੇ ਤੱਥਾਂ ਤੇ ਆਧਾਰ ਤੇ ਪੜਚੋਲ ਕਰਨ ਉਪਰੰਤ ਹੀ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।

 

ਇੱਥੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਗਿਲ ਨੇ ਕਿਹਾ ਕਿ ਸਰੀ ਸਿਟੀ ਚੋਣਾਂ ‘ਚ ਨਿਤਰੇ ਕੁਝ ਸਲੇਟਾਂ ਦੇ ਵੱਖ-ਵੱਖ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਝੂਠੇ ਅਤੇ ਲੁਭਾਵਣੇ ਸਬਜਬਾਗ ਵਿਖਾ ਕੇ ਵੋਟਾਂ ਹਥਿਆਉਣ ਦੀ ਸੌੜੀ ਸਿਆਸਤ ਅਪਣਾਈ ਜਾ ਰਹੀ ਹੈ ਪਰੰਤੂ ਹੁਣ ਸਮਾਂ ਬਦਲ ਚੁੱਕਾ ਹੈ। ਕਿਉਂਕਿ ਹੁਣ ਸਮੂਹ ਵੋਟਰ ਬਹੁਤ ਸਿਆਣੇ ਹਨ ਦੇ ਅਜਿਹੀਆਂ ਸਿਆਸੀ ਚਾਲਾਂ ਨੂੰ ਭਲੀ ਭਾਂਤ ਚੰਗੀ ਤਰ੍ਹਾਂ ਸਮਝਦੇ ਹਨ।

 

ਗਿੱਲ ਨੇ ਅੱਗੇ ਕਿਹਾ ਸਮੂਹ ਵੋਟਰਾਂ ਵੱਲੋਂ ਵੋਟਾਂ ਮੰਗ ਰਹੇ ਇਨਾ ਆਗੂਆਂ ਵੱਲੋਂ ਅਤੀਤ ਵਿੱਚ ਨਿਭਾਈਆਂ ਕਾਰਜਸ਼ੈਲੀਆਂ ਦੀ ਵੀ ਚੰਗੀ ਤਰ੍ਹਾਂ ਪੜਚੋਲ ਕਰ ਲੈਣੀ ਚਾਹੀਦੀ ਹੈ। ਅਤੇ ਉਨਾਂ ਦੀ ਜਵਾਬਤਲਬੀ ਕਰਨੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਲ ਨੇ ਇਹ ਵੀ ਸਵਾਲ ਕੀਤਾ ਕਿ ਸਰੀ ਸਿਟੀ ਕੌਂਸਲ ਚੋਣਾਂ ‘ਚ ਮੇਅਰ ਦੀ ਉਮੀਦਵਾਰ ਵੱਜੋਂ ਚੋਣ ਲੜ ਰਹੀ ਇੱਕ ਮਹਿਲਾ ਆਗੂ ਵੱਲੋਂ ਕਰਾਈਮ ਸਟੋਪਰ ਦੀ ਮੁਖੀ ਦੇ ਅਹਿਮ ਅਹੁਦੇ ਦੇ ਆਪਣੇ ਕਾਰਜਕਾਲ ਦੌਰਾਨ ਜੁਰਮ ਰੋਕਣ ਲਈ ਕਿਹੜੇ ਕਦਮ ਚੁੱਕੇ ਗਏ ? ਅਤੇ ਇਸ ਦੌਰਾਨ ਇਸ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਕਦੇ ਦੁੱਖ ਸਾਂਝਾ ਕੀਤਾ ਗਿਆ? ਬਾਰੇ ਆਮ ਲੋਕਾਂ ਨੂੰ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ।

 

ਇਸੇ ਤਰ੍ਹਾਂ ਇਨਾਂ ਚੋਣਾਂ ‘ਚ ਮੇਅਰ ਦੇ ਉਮੀਦਵਾਰ ਵਜੋਂ ਦੁਬਾਰਾ ਚੋਣ ਪਿੜ ‘ਚ ਨਿਤਰੇ ਇੱਕ ਹੋਰ ਸਿਆਸੀ ਆਗੂ ਤੇ ਨਿਸ਼ਾਨਾ ਸਾਧਦਿਆਂ ਗਿੱਲ ਨੇ ਦੋਸ਼ ਲਗਾਇਆ ਕਿ ਉਕਤ ਆਗੂ ਕਈ ਸਾਲ ਪਹਿਲਾਂ ਤੋਂ ਸਿਆਸਤ ਵਿੱਚ ਸਰਗਰਮ ਸੀ ਇਸ ਆਗੂ ਵੱਲੋਂ ਸਰੀ ਦੇ ਲੋਕਾਂ ਲਈ ਕੋਈ ਠੋਸ ਲੋਕ ਭਲਾਈ ਵਾਲੀ ਸਹੂਲਤ ਅਮਲ ਵਿੱਚ ਨਹੀਂ ਲਿਆਂਦੀ ਜਾ ਸਕੀ, ਪਰੰਤੂ ਹੁਣ ਚੋਣਾਂ ਸਿਰ ਤੇ ਆ ਜਾਣ ਮਗਰੋਂ ਉਸ ਵੱਲੋਂ ਆਪਣੀ ਟੀਮ ਸਮੇਤ ਵੋਟਾਂ ਦੀ ਪ੍ਰਾਪਤੀ ਲਈ ਵੋਟਰਾਂ ਨਾਲ ਨਾ ਪੂਰੇ ਕੀਤੇ ਜਾ ਸਕਣ ਵਾਲੇ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਹਨ ਜੋ ਕਿ ਗਲਤ ਰੁਝਾਨ ਹੈ।

ਅਖੀਰ ਵਿੱਚ ਗਿੱਲ ਨੇ ਦੁਹਰਾਇਆ ਅਜੋਕੇ ਦੌਰ ਵਿੱਚ ਵੋਟਰ ਬਹੁਤ ਸਿਆਣੇ ਹੋ ਚੁੱਕੇ ਹਨ ਇਸ ਦੇ ਨਾਲ ਨਾਲ ਉਨਾਂ ਵੱਲੋਂ ਸਰੀ ਵਿੱਚ ਵੱਸਦੇ ਸਮੂਹ ਭਾਈਚਾਰਿਆਂ ਦੇ ਵੋਟਰਾਂ ਨੂੰ ਸੁਝਾਅ ਰੂਪੀ ਅਪੀਲ ਕੀਤੀ ਕਿ ਉਨਾਂ ਨੂੰ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਅਜਿਹੇ ਆਗੂਆਂ ਦੇ ਸਿਆਸੀ ਪਿਛੋਕੜ ਤੇ ਚੰਗੀ ਤਰ੍ਹਾਂ ਝਾਤ ਜਰੂਰ ਮਾਰ ਲੈਣੀ ਚਾਹੀਦੀ ਹੈ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…