LK Media Network — Trusted Global Media Network.

ਇਮੈਜਿਨ ਸਰੀ ਸਲੇਟ ਵੱਲੋਂ ਸਰੀ ’ਚ ਭਰਵੀਂ ਚੋਣ ਰੈਲੀ ਆਯੋਜਿਤ

ਇਮੈਜਿਨ ਸਰੀ ਸਲੇਟ ਵੱਲੋਂ ਸਰੀ ’ਚ ਭਰਵੀਂ ਚੋਣ ਰੈਲੀ ਆਯੋਜਿਤ

ਮੇਅਰ ਉਮੀਦਵਾਰ ਮਾਈਕ ਸਟਾਰਚੁੱਕ ਨੇ ਵੋਟਰਾਂ ਨੂੰ ਇਮੈਜਿਨ ਸਰੀ ਦੀ ਸਮੁੱਚੀ ਟੀਮ ਦੇ ਹੱਕ ਵਿੱਚ ਵੋਟ ਪਾਉਣ ਦੀ ਕੀਤੀ ਅਪੀਲ

ਵੈਨਕੂਵਰ, 08 ਅਕਤੂਬਰ/ਮਲਕੀਤ ਸਿੰਘ

ਸਰੀ ਸਿਟੀ ਚੋਣਾਂ ਵਿੱਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਦੇ ਚਲਦਿਆਂ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਵੱਲੋਂ ਚੋਣ ਰੈਲੀਆਂ, ਡੋਰ-ਟੂ-ਡੋਰ ਮੁਹਿੰਮਾਂ ਅਤੇ ਹੋਰ ਵੱਖ-ਵੱਖ ਮਾਧਿਅਮਾਂ ਰਾਹੀਂ ਵੋਟਰਾਂ ਨਾਲ ਸੰਪਰਕ ਕਰਨ ਦਾ ਸਿਲਸਿਲਾ ਪੂਰੇ ਜ਼ੋਰਾਂ ’ਤੇ ਹੈ।

ਇਸੇ ਤਹਿਤ ਇਮੈਜਿਨ ਸਰੀ ਸਲੇਟ ਦੇ ਉਮੀਦਵਾਰਾਂ ਵੱਲੋਂ ਆਪਣੇ ਆਗੂ ਅਤੇ ਮੇਅਰ ਉਮੀਦਵਾਰ ਮਾਈਕ ਸਟਾਰਚੁੱਕ ਦੀ ਅਗਵਾਈ ਹੇਠ ਆਪਣੇ ਚੋਣ ਦਫ਼ਤਰ ਵਿਖੇ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮਾਈਕ ਸਟਾਰਚੁੱਕ ਨੇ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਵੋਟਰਾਂ ਨੂੰ ਇਮੈਜਿਨ ਸਰੀ ਦੀ ਸਮੁੱਚੀ ਟੀਮ ਦੇ ਹੱਕ ਵਿੱਚ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਇਮੈਜਿਨ ਸਰੀ ਦੀ ਟੀਮ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਸ਼ਹਿਰ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰੀ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਟੀਮ ਦੀ ਮੁੱਖ ਤਰਜੀਹ ਹੋਵੇਗੀ।

ਇਸ ਮੌਕੇ ਕੌਂਸਲਰ ਉਮੀਦਵਾਰ ਆਸ਼ੀਆਨਾ ਹਨੀਫ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਨੂੰ ਸਭ ਤੋਂ ਵੱਧ ਤਰਜੀਹ ਦੇਵੇਗੀ।

ਰੈਲੀ ਦੌਰਾਨ ਕੌਂਸਲਰ ਉਮੀਦਵਾਰ ਅਤੇ ਸਰੀ ਦੇ ਉੱਘੇ ਆਗੂ ਪਰਮਿੰਦਰ ਚੌਹਾਨ ਨੇ ਦੂਜੀਆਂ ਸਿਆਸੀ ਧਿਰਾਂ ਦੇ ਉਮੀਦਵਾਰਾਂ ’ਤੇ ਆਮ ਲੋਕਾਂ ਨੂੰ ਕਥਿਤ ਤੌਰ ’ਤੇ ਗੁਮਰਾਹ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਕੁਝ ਵਿਰੋਧੀ ਉਮੀਦਵਾਰ ਅਜਿਹੇ ਵਾਅਦੇ ਕਰ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਇਸ ਨੂੰ ਗਲਤ ਸਿਆਸੀ ਰੁਝਾਨ ਕਰਾਰ ਦਿੱਤਾ।

ਇਸ ਮੌਕੇ ਕੌਂਸਲ ਉਮੀਦਵਾਰ ਵਿਲੀਅਮ ਲੀ ਅਤੇ ਮਾਰਕੋਟ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੋਟਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਰੈਲੀ ਵਿੱਚ ਇਮੈਜਿਨ ਸਰੀ ਸਲੇਟ ਦੇ ਸਮਰਥਕਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…