LK Media Network — Trusted Global Media Network.

ਗਲੋਬਲ ਸਿੱਖ ਕੌਂਸਲ ਅਤੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖੀ ਦੇ ਭਵਿੱਖ ਬਾਰੇ ਵਿਸ਼ੇਸ਼ ਸੈਮੀਨਾਰ 4 ਅਕਤੂਬਰ ਨੂੰ

ਗਲੋਬਲ ਸਿੱਖ ਕੌਂਸਲ ਅਤੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖੀ ਦੇ ਭਵਿੱਖ ਬਾਰੇ ਵਿਸ਼ੇਸ਼ ਸੈਮੀਨਾਰ 4 ਅਕਤੂਬਰ ਨੂੰ

ਗਲੋਬਲ ਸਿੱਖ ਕੌਂਸਲ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ‘ਸਿੱਖੀ ਅਗਲੇ 5, 10, 50 ਸਾਲ ਅਤੇ ਅੱਗੇ’ ਵਿਸ਼ੇ ’ਤੇ ਹੋਵੇਗੀ ਵਿਚਾਰ-ਗੋਸ਼ਟੀ

ਚੰਡੀਗੜ੍ਹ, 1 ਅਕਤੂਬਰ, ਸੰਦੀਪ ਸਿੰਘ ਖਾਲੜਾ

ਗਲੋਬਲ ਸਿੱਖ ਕੌਂਸਲ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਵੱਲੋਂ 4 ਅਕਤੂਬਰ, ਐਤਵਾਰ ਨੂੰ ਸਵੇਰੇ 10:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰਬਰ 1, ਸੈਕਟਰ 28-ਏ, ਚੰਡੀਗੜ੍ਹ ਵਿਖੇ “ਸਿੱਖੀ ਅਗਲੇ 5, 10, 50 ਸਾਲ ਅਤੇ ਅੱਗੇ” ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਿੱਖੀ ਦੀ ਮੌਜੂਦਾ ਸਥਿਤੀ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖੀ ਦੀ ਸਹੀ ਦਿਸ਼ਾ ਬਾਰੇ ਸਾਂਝੀ ਸੋਚ ਤਿਆਰ ਕਰਨਾ ਹੈ। ਆਯੋਜਕਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਲਈ ਸਰਬ-ਸਾਂਝਾ ਅਤੇ ਸਦੀਵੀ ਹੈ, ਪਰ ਮੌਜੂਦਾ ਸਮੇਂ ਵਿੱਚ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਗੁਰਬਾਣੀ ਦੇ ਸੁਨੇਹੇ ਸਬੰਧੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਭੁਲੇਖੇ ਵੀ ਸਾਹਮਣੇ ਆ ਰਹੇ ਹਨ।

ਸੈਮੀਨਾਰ ਦੌਰਾਨ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਪੰਥਕ ਸ਼ਖ਼ਸੀਅਤਾਂ ਵੱਲੋਂ ਇਸ ਗੱਲ ’ਤੇ ਵਿਚਾਰ ਕੀਤਾ ਜਾਵੇਗਾ ਕਿ ਅੱਜ ਦੇ ਨਿੱਜੀ ਅਤੇ ਸਮਾਜਿਕ ਜੀਵਨ ਵਿੱਚ ਗੁਰਬਾਣੀ ਦੇ ਸਿਧਾਂਤਾਂ ਨੂੰ ਕਿਸ ਹੱਦ ਤੱਕ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਸਿੱਖੀ ਦੇ ਸਰੂਪ ਵਿੱਚ ਆਏ ਬਦਲਾਵਾਂ, ਉਨ੍ਹਾਂ ਦੇ ਇਤਿਹਾਸਕ ਕਾਰਨਾਂ ਅਤੇ ਮੌਜੂਦਾ ਚੁਣੌਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ।

ਵਿਚਾਰ-ਗੋਸ਼ਟੀ ਦਾ ਇੱਕ ਅਹਿਮ ਹਿੱਸਾ ਸਿੱਖੀ ਦੇ ਭਵਿੱਖ ਦੀ ਰੂਪ-ਰੇਖਾ ’ਤੇ ਕੇਂਦਰਿਤ ਰਹੇਗਾ। ਇਸ ਦੌਰਾਨ ਇਹ ਵਿਚਾਰਿਆ ਜਾਵੇਗਾ ਕਿ ਅਗਲੇ 5, 10 ਅਤੇ 50 ਸਾਲਾਂ ਵਿੱਚ ਸਿੱਖੀ ਨੂੰ ਕਿਹੜੀ ਦਿਸ਼ਾ ਵਿੱਚ ਦੇਖਣਾ ਚਾਹੀਦਾ ਹੈ ਅਤੇ ਇਸ ਮੰਜ਼ਿਲ ਤੱਕ ਪਹੁੰਚਣ ਲਈ ਮੌਜੂਦਾ ਸਮੇਂ ਤੋਂ ਕਿਹੜੇ ਠੋਸ ਕਦਮ ਚੁੱਕਣ ਦੀ ਲੋੜ ਹੈ।

ਆਯੋਜਕਾਂ ਨੇ ਕਿਹਾ ਕਿ ਇਹ ਸੈਮੀਨਾਰ ਕੇਵਲ ਇੱਕ ਰਸਮੀ ਸਮਾਗਮ ਨਹੀਂ, ਸਗੋਂ ਸਿੱਖ ਪੰਥ ਨੂੰ ਆਪਣੇ ਵਰਤਮਾਨ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਭਵਿੱਖ ਲਈ ਸਾਂਝੀ ਦਿਸ਼ਾ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਹੈ। ਉਨ੍ਹਾਂ ਅਨੁਸਾਰ ਨਿੱਜੀ ਵਿਚਾਰਾਂ ਅਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਗੁਰਬਾਣੀ ਨੂੰ ਕੇਂਦਰ ਵਿੱਚ ਰੱਖਦਿਆਂ ਸਿੱਖੀ ਦੀ ਅਗਲੀ ਪੀੜ੍ਹੀ ਸਬੰਧੀ ਗੰਭੀਰ ਵਿਚਾਰ-ਚਰਚਾ ਦੀ ਲੋੜ ਹੈ।

ਗਲੋਬਲ ਸਿੱਖ ਕੌਂਸਲ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਮੂਹ ਸਿੱਖ ਚਿੰਤਕਾਂ, ਵਿਦਵਾਨਾਂ, ਪੰਥਕ ਦਰਦੀਆਂ ਅਤੇ ਸੰਗਤ ਨੂੰ ਸੈਮੀਨਾਰ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਗਈ ਹੈ। ਆਯੋਜਕਾਂ ਨੇ ਕਿਹਾ ਕਿ ਸਿੱਖੀ ਦੇ ਭਵਿੱਖ ਲਈ ਹੋ ਰਹੀ ਇਸ ਸਾਂਝੀ ਵਿਚਾਰ-ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸੰਗਤ ਦੀ ਸ਼ਮੂਲੀਅਤ ਮਹੱਤਵਪੂਰਨ ਹੈ।

Related Article

best news portal development company in india
Live

Do you like our news portal?

  • 100% 7 Vote
  • 0%
7 Votes . Left
⚡ ਲਾਈਵ ਅੱਪਡੇਟ
खबरें लोड हो रही हैं…