LK Media Network — Trusted Global Media Network.

ਭਾਈ ਸੁਜਾਂਨ ਸਿੰਘ ਖਾਲਸਾ ਵੱਲੋਂ ਲੋੜਵੰਦ ਪਰਿਵਾਰ ਦੀ ਕੀਤੀ ਗਈ ਮੱਦਦ

ਭਾਈ ਸੁਜਾਂਨ ਸਿੰਘ ਖਾਲਸਾ ਵੱਲੋਂ ਲੋੜਵੰਦ ਪਰਿਵਾਰ ਦੀ ਕੀਤੀ ਗਈ ਮੱਦਦ

ਨਿਰਮਲ ਸਿੰਘ, ਤੇਜਿੰਦਰ ਖਾਲਸਾ
ਚੋਹਲਾ ਸਾਹਿਬ, 19 ਮਈ

ਪਿੰਡ ਰਾਮਪੁਰ ਭੂਤਵਿੰਡ ਵਿਖੇ ਕੁਝ ਦਿਨ ਪਹਿਲਾਂ ਕਿਸੇ ਗਰੀਬ ਪਰਿਵਾਰ ਦੇ ਨੋਜਵਾਨ ਪੁੱਤਰ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ ਪਰ ਉਸ ਪਰਿਵਾਰ ਕੋਲ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਕਰਾਉਣ ਵਾਸਤੇ ਪੈਸਿਆਂ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ ਜਿਸ ਦਾ ਪਤਾ ਭਾਈ ਸੁਜਾਂਨ ਸਿੰਘ ਜੀ ਖਾਲਸਾ ਨੂੰ ਲੱਗਿਆ ਤਾਂ

ਉਹਨਾਂ ਤੁਰੰਤ ਉਸ ਲੋੜਵੰਦ ਪਰਿਵਾਰ ਦੇ ਘਰ ਗਏ ਅਤੇ ਉਸ ਪਰਿਵਾਰ ਦੀ ਮਾਲੀ ਮੱਦਦ ਕੀਤੀ ਅਤੇ ਅੱਗੇ ਤੋਂ ਵੀ ਉਸ ਪਰਿਵਾਰ ਦਾ ਸਾਥ ਦਿੰਦੇ ਰਹਿਣ ਦੀ ਬੇਨਤੀ ਕੀਤੀ।

ਇਸ ਮੌਕੇ ਉਹਨਾਂ ਨਾਲ ਨਗਰ ਦੇ ਮੋਹਤਬਰ ਪਰਤਾਪ ਸਿੰਘ ਲੱਡੂ, ਭਾਈ ਜਤਿੰਦਰ ਪਾਲ ਸਿੰਘ, ਜਸਬੀਰ ਸਿੰਘ ਜੀ ਸਰਪੰਚ ਵੈਰੋਵਾਲ, ਵਰਿੰਦਰ ਕੁਮਾਰ ਵਿੱਕੀ ਬਿਹਾਰੀ ਪੁਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…