LK Media Network — Trusted Global Media Network.

‘ਭਰੋਸਗੀ ਮਤਾ’ ਪਾਸ, AAP ਸਰਕਾਰ ਦੇ ਹੱਕ ਵਿੱਚ 88 ਵਿਧਾਇਕ

ਚੰਡੀਗੜ੍ਹ, 30 ਅਪ੍ਰੈਲ (ਐਲ.ਕੇ ਮੀਡੀਆ ਨੈਟਵਰਕ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਭਰੋਸਾ ਪ੍ਰਸਤਾਵ (Confidence Motion) ਪੇਸ਼ ਕਰ ਦਿੱਤਾ, ਜਿਸ ਦੇ ਹੱਕ ਵਿੱਚ ‘ਆਪ’ 88 ਵਿਧਾਇਕ ਭੁਗਤੇ ਹਨ, ਜਦਕਿ 4 ਵਿਧਾਇਕ ਗੈਰ-ਹਾਜ਼ਰ ਰਹੇ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਪਾਰਟੀ ਨੂੰ ਰਾਜ ਸਭਾ ਵਿੱਚ ਵੱਡਾ ਝਟਕਾ ਲੱਗਿਆ ਅਤੇ ਕਈ ਸੰਸਦ ਮੈਂਬਰ ਪਾਰਟੀ ਛੱਡ ਗਏ।

ਸਰਕਾਰ ਨੇ ਇਹ ਵੀ ਦੱਸਿਆ ਕਿ ਵਿਰੋਧੀ ਪੱਖ ਵੱਲੋਂ ਬਣ ਰਹੀਆਂ ਅਫ਼ਵਾਹਾਂ ਅਤੇ ਰਾਜਨੀਤਿਕ ਅਸਥਿਰਤਾ ਦੇ ਮਾਹੌਲ ਨੂੰ ਖਤਮ ਕਰਨ ਲਈ ਇਹ ਪ੍ਰਸਤਾਵ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਕਈ ਰਾਜ ਸਭਾ ਮੈਂਬਰ, ਜਿਨ੍ਹਾਂ ਵਿੱਚ ਪ੍ਰਮੁੱਖ ਨੇਤਾ ਰਾਘਵ ਚੱਢਾ ਵੀ ਸ਼ਾਮਲ ਹਨ, ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਕਾਰਨ ਰਾਜਨੀਤਿਕ ਹਲਚਲ ਵਧ ਗਈ ਸੀ। ਇਸਦੇ ਨਾਲ ਹੀ ਵਿਰੋਧੀ ਧਿਰਾਂ ਨੇ ਇਸ ਕਦਮ ਨੂੰ ਸਿਰਫ਼ “ਤਾਕਤ ਦਾ ਪ੍ਰਦਰਸ਼ਨ” ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਅੰਦਰੂਨੀ ਸੰਕਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…