ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਦੌਰਾਨ ਮੁੱਖ ਮੰਤਰੀ Bhagwant Mann ਦੇ ਰੁਖ ਨਾਲ ਵਿਰੋਧੀ ਧਿਰ ਹੀ ਨਹੀਂ, ਸਦਨ ਦੇ ਮੈਂਬਰ ਵੀ ਹੈਰਾਨ ਰਹੇ। ਰਿਪੋਰਟਾਂ ਮੁਤਾਬਕ, CM ਵੱਲੋਂ ਕਦੇ ਤਿੱਖੇ ਹਮਲੇ ਕੀਤੇ ਗਏ ਤਾਂ ਕਦੇ ਨਰਮ ਰਵੱਈਆ ਅਪਣਾਇਆ ਗਿਆ। ਇਸ ਕਾਰਨ ਸਦਨ ਦੀ ਕਾਰਵਾਈ ਵਿੱਚ ਵੀ ਰੁਕਾਵਟ ਆਈ।
ਵਿਰੋਧੀ ਪੱਖ ਨੇ ਦੋਸ਼ ਲਗਾਇਆ ਕਿ CM Maan ਦੇ ਬਦਲਦੇ ਸਟੈਂਡ ਕਾਰਨ ਸਦਨ ਵਿੱਚ ਗੁੰਝਲਦਾਰ ਸਥਿਤੀ ਬਣ ਰਹੀ ਹੈ।
ਦੂਜੇ ਪਾਸੇ, ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੇ ਹਿਤਾਂ ਲਈ ਤਰੀਕੇ ਅਪਣਾਏ ਜਾ ਰਹੇ ਹਨ।
ਵਿਰੋਧੀਆਂ ਵੱਲੋਂ ਸਰਕਾਰ ਦੀ ਬਹੁਮਤ ਸਥਿਤੀ ’ਤੇ ਸਵਾਲ ਉਠਾਏ , CM Maan ਨੇ ਦਾਅਵਾ ਕੀਤਾ ਹੈ ਕਿ ਜ਼ਰੂਰਤ ਪਈ ਤਾਂ ਉਹ ਫਲੋਰ ਟੈਸਟ ਲਈ ਵੀ ਤਿਆਰ ਹਨ।
ਇਜਲਾਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋ-ਮੀਟਰ (ਸ਼ਰਾਬ ਦੀ ਜਾਂਚ) ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ। ਬਾਜਵਾ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ।
ਕਾਂਗਰਸ ਵਿਧਾਇਕ ਦਲ ) ਨੇ ਮੰਗ ਕੀਤੀ ਹੈ ਕਿ ਇੱਕ ਘੰਟੇ ਦੇ ਅੰਦਰ-ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋ-ਮੀਟਰ ਟੈਸਟ ਕੀਤਾ ਜਾਵੇ ।


