LK Media Network — Trusted Global Media Network.

ਨੇਪਾਲ ਏਅਰਲਾਈਨਜ਼ ਨੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ, ਮੰਗੀ ਮਾਫ਼ੀ”

ਕਾਠਮੰਡੂ: ਨੇਪਾਲ ਦੀ ਸਰਕਾਰੀ ਹਵਾਈ ਸੇਵਾ Nepal Airlines ਇੱਕ ਵੱਡੇ ਵਿਵਾਦ ਵਿੱਚ ਫਸ ਗਈ ਜਦੋਂ ਉਸਦੇ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ “ਨੈੱਟਵਰਕ ਮੈਪ” ਵਿੱਚ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ। ਇਸ ਗਲਤੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਤਿੱਖਾ ਵਿਰੋਧ ਸ਼ੁਰੂ ਹੋ ਗਿਆ।

ਜਿਵੇਂ ਹੀ ਇਹ ਤਸਵੀਰ ਵਾਇਰਲ ਹੋਈ, ਭਾਰਤੀ ਯੂਜ਼ਰਾਂ ਨੇ ਇਸਨੂੰ ਗੰਭੀਰ ਮਾਮਲਾ ਦੱਸਦਿਆਂ ਕੜੀ ਪ੍ਰਤੀਕ੍ਰਿਆ ਦਿੱਤੀ ਅਤੇ ਕਈਆਂ ਨੇ #BoycottNepalAirlines ਵੀ ਟ੍ਰੈਂਡ ਕਰਵਾ ਦਿੱਤਾ। ਵਿਵਾਦ ਵਧਣ ‘ਤੇ ਏਅਰਲਾਈਨਜ਼ ਨੇ ਤੁਰੰਤ ਉਹ ਪੋਸਟ ਹਟਾ ਦਿੱਤੀ ਅਤੇ ਮਾਫ਼ੀ ਮੰਗਦਿਆਂ ਕਿਹਾ ਕਿ ਇਹ “ਨਕਸ਼ੇ ਸੰਬੰਧੀ ਗਲਤੀ” (cartographic inaccuracy) ਸੀ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਨਕਸ਼ਾ ਨਾ ਤਾਂ ਨੇਪਾਲ ਸਰਕਾਰ ਦੀ ਅਤੇ ਨਾ ਹੀ ਏਅਰਲਾਈਨ ਦੀ ਅਧਿਕਾਰਿਕ ਪੋਜ਼ੀਸ਼ਨ ਨੂੰ ਦਰਸਾਉਂਦਾ ਹੈ। ਏਅਰਲਾਈਨਜ਼ ਨੇ ਕਿਹਾ ਕਿ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਗਲਤੀ ਤੋਂ ਬਚਣ ਲਈ ਕਦਮ ਚੁੱਕੇ ਜਾਣਗੇ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…