LK Media Network — Trusted Global Media Network.

ਪੱਟੀ ਵਿੱਚ 45 ਸਾਲ ਪੁਰਾਣੇ ਕਿਰਾਏਦਾਰੀ ਵਿਵਾਦ ਦਾ ਅੰਤ, ਅਦਾਲਤ ਦਾ ਫੈਸਲਾ ਮਾਲਕਾਂ ਦੇ ਹੱਕ ਵਿੱਚ

ਤਰਨਤਾਰਨ 29 ਅਪ੍ਰੈਲ (ਐਲ.ਕੇ ਮੀਡੀਆ ਨੈਟਵਰਕ) : ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਵਿੱਚ ਇੱਕ ਲੰਬੇ ਸਮੇਂ ਤੋਂ ਚੱਲ ਰਹੇ ਕਿਰਾਏਦਾਰੀ ਵਿਵਾਦ ਦਾ ਅੰਤ ਹੋ ਗਿਆ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਕਰੀਬ 45 ਸਾਲ ਤੋਂ ਇੱਕ ਹੀ ਦੁਕਾਨ ਵਿੱਚ ਬੈਠੇ ਕਿਰਾਏਦਾਰ ਨੂੰ ਆਖਿਰਕਾਰ ਦੁਕਾਨ ਖ਼ਾਲੀ ਕਰਨੀ ਪਈ।

ਇਹ ਦੁਕਾਨ ਪੱਟੀ ਸ਼ਹਿਰ ਦੇ ਰੇਲਵੇ ਰੋਡ ‘ਤੇ ਸਥਿਤ ਹੈ, ਜਿੱਥੇ ਇਸ ਮਾਮਲੇ ਸਬੰਧੀ ਕਈ ਸਾਲਾਂ ਤੋਂ ਅਦਾਲਤੀ ਕਾਰਵਾਈ ਚੱਲ ਰਹੀ ਸੀ। ਲੰਬੇ ਇੰਤਜ਼ਾਰ ਤੋਂ ਬਾਅਦ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਦੁਕਾਨ ਦੇ ਮਾਲਕ ਭਰਾਵਾਂ ਦੇ ਹੱਕ ਵਿੱਚ ਸੁਣਾਇਆ।

ਫੈਸਲੇ ਤੋਂ ਬਾਅਦ ਮਾਲਕ ਪੱਖ ਨੇ ਕਿਹਾ ਕਿ ਭਾਵੇਂ ਇਹ ਕਾਨੂੰਨੀ ਲੜਾਈ ਕਾਫੀ ਲੰਮੀ ਰਹੀ, ਪਰ ਆਖਿਰਕਾਰ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਾਥ ਦੇਣ ਵਾਲੇ ਸਾਰੇ ਸਹਿਯੋਗੀਆਂ ਅਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੱਟੀ ਸ਼ਹਿਰ ਦੇ ਇਤਿਹਾਸ ਵਿੱਚ ਇਹ ਆਪਣੇ ਤਰ੍ਹਾਂ ਦਾ ਪਹਿਲਾ ਕੇਸ ਹੈ, ਜਿਸ ਨੇ ਲੋਕਾਂ ਵਿੱਚ ਕਾਨੂੰਨੀ ਜਾਗਰੂਕਤਾ ਵਧਾਉਣ ਵਿੱਚ ਇੱਕ ਨਵਾਂ ਮਿਸਾਲ ਕਾਇਮ ਕੀਤਾ ਹੈ।

ਮਾਲਕ ਪੱਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਇੱਕ ਪੌਡਕਾਸਟ ਰਾਹੀਂ ਵੀ ਸਾਂਝੀ ਕਰਨਗੇ, ਤਾਂ ਜੋ ਹੋਰ ਲੋਕਾਂ ਨੂੰ ਵੀ ਇਹ ਸਮਝ ਆ ਸਕੇ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੁੰਦਾ ਅਤੇ ਆਪਣੇ ਹੱਕਾਂ ਲਈ ਕਾਨੂੰਨੀ ਰਸਤਾ ਹੀ ਸਭ ਤੋਂ ਮਜ਼ਬੂਤ ਹੁੰਦਾ ਹੈ।

Related Article

best news portal development company in india
Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…