
ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਝਬਾਲ ਵਿਖੇ ਪਹੁੰਚ ਕੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੇ ਤਰੁੰਤ ਕਾਰਵਾਈ ਕਰਨ ਦੇ ਆਦੇਸ਼ – ਮੋਨੂੰ ਚੀਮਾਂ
ਜਗਰੂਪ ਐਮਾਂ, ਗੁਰਜਿੰਦਰ ਬਘਿਆੜੀ
ਸਰਾਏ ਅਮਾਨਤ ਖਾਂ, 25 ਐਪ੍ਰਲ
ਅੱਜ ਕਸਬਾ ਝਬਾਲ ਦੇ ਅਟਾਰੀ ਰੋਡ ਤੇ ਸਥਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੋਨੂੰ ਚੀਮਾਂ ਦੇ ਦਫ਼ਤਰ ਵਿਖੇ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸੰਗਤ ਦਰਸ਼ਨ ਰਾਹੀਂ ਹਲਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ। ਵਿਧਾਇਕ ਹਰਮੀਤ ਸਿੰਘ ਸੰਧੂ ਨੇ ਲੋਕਾਂ ਵੱਲੋਂ ਰੱਖੀਆਂ ਗਈਆਂ ਮੁਸ਼ਕਿਲਾਂ ਨੂੰ ਤਰਜੀਹ ਦੇ ਅਧਾਰ ਤੇ ਸੁਣਦੇ ਹੋਏ ਕਈ ਮਸਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ, ਜਦਕਿ ਕੁਝ ਮਾਮਲਿਆਂ ਸਬੰਧੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਆਮ ਜਨਤਾ ਦੀ ਸੇਵਾ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਵਚਨਬੱਧ ਹੈ। ਇਸ ਸੰਗਤ ਦਰਸ਼ਨ ਦੌਰਾਨ ਡੀ.ਐੱਸ.ਪੀ ਸੁਖਬੀਰ ਸਿੰਘ, ਐੱਸ.ਐੱਚ.ਓ ਹਰਕੀਰਤ ਸਿੰਘ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਤੁਰੰਤ ਹੱਲ ਲਈ ਭਰੋਸਾ ਦਿੱਤਾ। ਇਸ ਮੌਕੇ ਮੋਨੂੰ ਚੀਮਾਂ ਵੱਲੋਂ ਵਿਧਾਇਕ ਦਾ ਦਫ਼ਤਰ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਿੱਧੇ ਸੰਪਰਕ ਪ੍ਰੋਗਰਾਮਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਸੰਭਵ ਬਣਦਾ ਹੈ। ਇਸ ਮੌਕੇ ਸਰਪੰਚ ਵਿਕਰਮ ਖੁੱਲਰ ਚੀਮਾਂ, ਸਾਹਿਬ ਖੁੱਲਰ, ਅਕਸ਼ੈ ਖੁੱਲਰ, ਬਲਾਕ ਸੰਮਤੀ ਮੈਬਰ ਮਨਜੀਤ ਸਿੰਘ ਭੋਜੀਆ, ਬਲਾਕ ਸੰਮਤੀ ਮੈਬਰ ਅੰਗਰੇਜ਼ ਸਿੰਘ ਢੰਡ, ਆਪ ਆਗੂ ਗੁਰਜੀਤ ਸਿੰਘ ਸੋਨੀ ਬਾਬਾ ਝਬਾਲ, ਕੈਪਟਨ ਸਿੰਘ ਬੱਬਾ ਝਬਾਲ, ਸਾਹਿਲ ਝਬਾਲ, ਸਿਮਰਨਜੀਤ ਸਿੰਘ ਭੋਜੀਆ, ਸਾਗਰ ਸ਼ਰਮਾ, ਜਸਪਿੰਦਰ ਸਿੰਘ, ਕਿਰਪਾਲ ਸਿੰਘ, ਪ੍ਰੇਮ ਕੁਮਾਰ, ਟੇਕਮ ਚੰਦ, ਰਾਜ ਕੁਮਾਰ, ਰਵਿੰਦਰ ਕੁਮਾਰ, ਮੈੈਬਰ ਦਿਆਲ ਸਿੰਘ ਅਜਾਦ, ਬਲਬੀਰ ਸਿੰਘ ਸੋਢੀ, ਮਨਜਿੰਦਰ ਸਿੰਘ ਲਹਿਰੀ, ਬਲਵਿੰਦਰ ਸਿੰਘ ਧੁੰਨਾ, ਹੀਰਾ ਸਿੰਘ ਟੇਲਰਜ, ਬੀ.ਐੱਸ ਟੇਲਰਜ਼, ਮਲਕ ਕਲਾਥ ਹਾਊਸ, ਭੁਪਿੰਦਰ ਸਿੰਘ ਘਈ, ਵੀਰ ਸਿੰਘ, ਠੇਕੇਦਾਰ ਸਾਹਿਬ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਦਿਲਬਾਗ ਸਿੰਘ, ਸਾਹਿਬ ਸਿੰਘ ਛੀਨਾ, ਹਰਜਿੰਦਰ ਸਿੰਘ ਛੀਨਾ, ਸਤਨਾਮ ਸਿੰਘ, ਸੱਜਣ ਮਲਵਈ, ਮਾਸਟਰ ਪਿੰਕਪਾਲ ਸਿੰਘ ਚਾਹਲ, ਸਰਪੰਚ ਗਿੰਦਰ ਸਿੰਘ, ਸ਼ੋਸਲ ਮੀਡੀਆ ਕੋਆਰਡੀਨੇਟਰ ਮਾਣਕ ਸਿੰਘ ਹੈਪੀ, ਸਰਪੰਚ ਜਸਬੀਰ ਸਿੰਘ ਕੋਟ, ਸਰਪੰਚ ਜਸ਼ਨਦੀਪ ਸਿੰਘ ਛਿਛਰੇਵਾਲ, ਸਰਪੰਚ ਗੁਰਬਿੰਦਰ ਸਿੰਘ ਗਹਿਰੀ, ਸਰਪੰਚ ਟਿੰਮੀ ਨੌਸ਼ਹਿਰਾ ਢਾਲਾ, ਸਰਪੰਚ ਅਰਸ਼ਦੀਪ ਸਿੰਘ ਪ੍ਰਿੰਸ, ਪ੍ਰਧਾਨ ਗੱਲਾ ਯੂਨੀਅਨ ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਪਰਮਜੀਤ ਸਿੰਘ ਪੰਨੇ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਚੇਅਰਮੈਨਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੋਹਤਬਰ ਸੱਜਣ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਹਾਜ਼ਰ ਸੀ।





