LK Media Network — Trusted Global Media Network.

ਸਰਕਾਰੀ ਮਿਡਲ ਸਕੂਲ ਢੱਡੇ ਨੂੰ ਮਿਲੇ 4 ਨਵੇਂ ਕੰਪਿਊਟਰ, ਵਿਦਿਆਰਥੀਆਂ ਲਈ ਡਿਜ਼ੀਟਲ ਸਿੱਖਿਆ ਵੱਲ ਵੱਡਾ ਕਦਮ

ਸਰਕਾਰੀ ਮਿਡਲ ਸਕੂਲ ਢੱਡੇ ਨੂੰ ਮਿਲੇ 4 ਨਵੇਂ ਕੰਪਿਊਟਰ, ਵਿਦਿਆਰਥੀਆਂ ਲਈ ਡਿਜ਼ੀਟਲ ਸਿੱਖਿਆ ਵੱਲ ਵੱਡਾ ਕਦਮ

ਵਿੱਦਿਅਕ ਅਦਾਰਿਆਂ ਨੂੰ ਉੱਚਾ ਚੁੱਕਣ ਲਈ ਸਰਕਾਰ ਹਰ ਰਹੀ ਹੈ ਵਿਸ਼ੇਸ਼ ਉਪਰਾਲੇ – ਸਰਪੰਚ ਧੰਨਾ ਸਿੰਘ ਢੱਡੇ

ਬਲਜਿੰਦਰਜੀਤ ਸਿੰਘ ਢੱਡੇ
ਕੱਥੂਨੰਗਲ, 23 ਅਪ੍ਰੈਲ

ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਡਿਜ਼ੀਟਲ ਸੁਵਿਧਾਵਾਂ ਨੂੰ ਵਧਾਇਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਸਰਕਾਰੀ ਮਿਡਲ ਸਕੂਲ ਢੱਡੇ ਵਿਖੇ ਵਿਦਿਆਰਥੀਆਂ ਲਈ 4 ਨਵੇਂ ਕੰਪਿਊਟਰ ਮੁਹੱਈਆ ਕਰਵਾਏ ਗਏ, ਜਿਸ ਨਾਲ ਸਕੂਲ ਵਿੱਚ ਡਿਜ਼ੀਟਲ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਸਕੂਲ ਵਿੱਚ ਕੰਪਿਊਟਰਾਂ ਦਾ ਉਨਬਾਕਸਿੰਗ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਸਰਪੰਚ ਧੰਨਾ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ। ਸਰਪੰਚ ਧੰਨਾ ਸਿੰਘ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਦੌਰਾਨ ਸਕੂਲ ਦੀ ਹੈਡ ਟੀਚਰ ਗੁਰਪ੍ਰੀਤ ਕੌਰ, ਕੰਪਿਊਟਰ ਅਧਿਆਪਕ ਬਿਕਰਮਜੀਤ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਪੰਚਾਇਤ ਮੈਂਬਰ ਹਰਜੀਤ ਸਿੰਘ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।

Related Article

Live

Do you like our news portal?

  • 100% 6 Vote
  • 0%
6 Votes . Left
Via WP Poll & Voting Contest Maker
⚡ ਲਾਈਵ ਅੱਪਡੇਟ
खबरें लोड हो रही हैं…